ਸਿਲਵਰ ਓਕ ਸਕੂਲ ’ਚ ਮਜ਼ਦੂਰ ਦਿਵਸ ਮਨਾਇਆ
ਸਿਲਵਰ ਓਕ ਸਕੂਲ ’ਚ ਮਜਦੂਰ ਦਿਵਸ ਮਨਾਇਆ
Publish Date: Thu, 30 Apr 2026 05:16 PM (IST)
Updated Date: Fri, 01 May 2026 04:08 AM (IST)

ਐਚ ਐਸ ਪੀ 25: ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਮਨੀਸ਼ਾ ਸੰਗਰ, ਵਿਦਿਆਰਥੀਆਂ ਤੇ ਸਕੂਲ ਮੈਨੇਜਮੈਂਟ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸ਼ਹਿਬਾਜਪੁਰ ਵਿਖੇ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਮੈਨੇਜਮੈਂਟ ਨੇ ਮਿਲ ਕੇ ਦਰਜਾ ਚਾਰ ਸੇਵਾਦਾਰਾਂ ਦਾ ਉਹਨਾਂ ਦੀਆਂ ਸਕੂਲ ਅਤੇ ਵਿਦਿਆਰਥੀਆਂ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਮੌਕੇ ਸੇਵਾਦਾਰਾਂ ਦਾ ਧੰਨਵਾਦ ਕਰਨ ਲਈ ਆਪਣੇ ਮਨ ਦੇ ਭਾਵ ਕਵਿਤਾ ਰੂਪ ਵਿੱਚ ਪ੍ਰਗਟ ਕੀਤੇ ਅਤੇ ਕੁਝ ਇੱਕ ਨੇ ਭਾਸ਼ਣ ਦੇ ਜਰੀਏ ਆਪਣੇ ਮਨ ਦੇ ਭਾਵਾਂ ਨੂੰ ਸਮੂਹ ਸਰੋਤਿਆਂ ਦੇ ਅੱਗੇ ਰੱਖਿਆ। ਇਸ ਤੋਂ ਇਲਾਵਾ ਹੋਰ ਗਤੀਵਿਧੀਆਂ ਵਿੱਚ ਮਜ਼ਦੂਰ ਦਿਵਸ ਤੇ ਵਿਸ਼ੇ ਨੂੰ ਲੈ ਕੇ ਲੇਖ ਰਚਨਾ ਅਤੇ ਪੋਸਟਰ ਮੇਕਿੰਗ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਮਾਂ ਬਾਪ ਤੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਨੂੰ ਜਿੰਦਗੀ ਦੇ ਵਿੱਚ ਬਹੁਤ ਕੁਝ ਦਿੱਤਾ ਪਰ ਇੰਨ੍ਹਾਂ ਸੇਵਾਦਾਰਾਂ ਦਾ ਯੋਗਦਾਨ ਵੀ ਸਾਡੇ ਸਕੂਲੀ ਜੀਵਨ ਦੇ ਵਿੱਚ ਘੱਟ ਨਹੀਂ ਰਿਹਾ। ਇਨ੍ਹਾਂ ਸੇਵਾਦਾਰਾਂ ਦੀ ਅਣਥੱਕ ਮਿਹਨਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਇਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਸਾਨੂੰ ਹਮੇਸ਼ਾ ਸਕੂਲ ਵਿੱਚ ਵਿਚਰਨ ਲਈ ਇੱਕ ਵਧੀਆ ਮਹੌਲ ਅਤੇ ਸਾਫ ਸੁਥਰਾ ਆਲਾ-ਦੁਆਲਾ ਦਿੱਤਾ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ,ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਅਮਰਜੀਤ ਕੌਰ ਸੈਣੀ, ਰਾਜਵੀਰ ਕੌਰ, ਵਿਸ਼ਾਲੀ, ਆਰਤੀ, ਸੁਮੀਤ, ਬਲਜੀਤ, ਅਰਚਨਾ, ਗੁਰਦੇਵ, ਸੁਨੀਲ, ਅਜੇ ਅਮਰੀਕ, ਹਰਕਮਲ, ਸੱਤਿਆ, ਨੀਲਮ, ਸੁਰਿੰਦਰ, ਸ਼ਾਮ ਸਿੰਘ, ਪਵਨ, ਬਾਬੂ ਲਾਲ, ਦੀਪੂ, ਕਮਲਜੀਤ, ਜਸਵਿੰਦਰ, ਜਸਵੀਰ, ਜਸਪਿੰਦਰ, ਆਸ਼ਾ, ਮਨਜੀਤ, ਅਰੁਣਾ, ਰਾਜਰਾਣੀ, ਹਰਜੀਤ ਅਤੇ ਬਾਕੀ ਸਟਾਫ਼ ਵੀ ਮੌਜੂਦ ਸੀ।