ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਦੀ ਵਿਸ਼ੇਸ਼ ਮੀਟਿੰਗ ਦੌਰਾਨ ਨਵੇਂ ਮੈਂਬਰ ਸ਼ਾਮਲ
ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਦੀ ਵਿਸ਼ੇਸ਼ ਮੀਟਿੰਗ ਦੌਰਾਨ ਨਵੇਂ ਮੈਂਬਰ ਸ਼ਾਮਲ
Publish Date: Thu, 30 Apr 2026 04:27 PM (IST)
Updated Date: Fri, 01 May 2026 04:05 AM (IST)

ਐਚ ਐਸ ਪੀ 30 : ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਦੀ ਮੀਟਿੰਗ ਦੌਰਾਨ ਨਵੇਂ ਮੈਂਬਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕਰਦੇ ਹੋਏ ਅਹੁਦੇਦਾਰ। ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਪਾਰਟੀ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ, ਜਿਸ ’ਚ ਸੰਗਠਨ ਦੇ ਧਾਰਮਿਕ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੋੜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਪਵਨ ਸ਼ਰਮਾ ਦੇ ਯਤਨਾਂ ਸਦਕਾ ਸਮਾਜ ਸੇਵਕ ਈਸ਼ਵਰ ਬਾਂਸਲ, ਕਮਲ ਕੈਥ, ਅੰਕਿਤ ਆਨੰਦ, ਯੋਗੇਸ਼ ਓਹਰੀ, ਰਾਜਕੁਮਾਰ ਮੁੰਨੂ, ਸੌਰਭ ਤਿਵਾੜੀ, ਅਮਿਤ ਗੁਪਤਾ ਅਤੇ ਕਰਮਜੀਤ ਸਿੰਘ ਆਨੰਦ ਨੇ ਸੰਗਠਨ ਦੀ ਮੈਂਬਰਸ਼ਿਪ ਸਵੀਕਾਰ ਕੀਤੀ। ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ਪ੍ਰਧਾਨ ਕ੍ਰਿਸ਼ਨ ਗੋਪਾਲ ਆਨੰਦ, ਜਨਰਲ ਸਕੱਤਰ ਭਾਰਤ ਭੂਸ਼ਣ ਵਰਮਾ, ਮੰਡਲ ਪ੍ਰਧਾਨ ਪਵਨ ਸ਼ਰਮਾ, ਲੰਗਰ ਇੰਚਾਰਜ ਰਾਜ ਕੁਮਾਰ ਵਰਮਾ, ਮੰਡਲ ਜਨਰਲ ਸਕੱਤਰ ਕਮਲ ਵਰਮਾ, ਮਾਸਟਰ ਪੀਤਾਂਬਰ ਸ਼ਰਮਾ ਅਤੇ ਵਿਸ਼ਾਲ ਗੋਲੂ ਆੜੀ ਵੱਲੋਂ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕ੍ਰਿਸ਼ਨ ਗੋਪਾਲ ਆਨੰਦ ਨੇ ਕਿਹਾ ਕਿ ਜਲਦ ਹੀ ਸਾਰੇ ਨਵੇਂ ਮੈਂਬਰਾਂ ਨੂੰ ਸੰਗਠਨ ਦੇ ਕੰਮਕਾਜ ਨੂੰ ਅੱਗੇ ਵਧਾਉਣ ਲਈ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਉਨ੍ਹਾਂ ਉਮੀਦ ਜਤਾਈ ਕਿ ਸਾਰੇ ਮੈਂਬਰ ਪੂਰੇ ਜਜ਼ਬੇ ਨਾਲ ਸੰਗਠਨ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣਗੇ।