ਖ਼ਾਲਸਾ ਕਾਲਜੀਏਟ ਸਕੂਲ ’ਚ ਨਵੇਂ ਸੈਸ਼ਨ ਲਈ ਦਾਖ਼ਲਾ ਜਾਰੀ, ਰੈਗੂਲਰ ਕਲਾਸਾਂ ਸ਼ੁਰੂ
ਖਾਲਸਾ ਕਾਲਜੀਏਟ ਸਕੂਲ ਵਿੱਚ ਨਵੇਂ ਸੈਸ਼ਨ ਲਈ ਦਾਖ਼ਲਾ ਜਾਰੀ, ਨਿਯਮਤ ਤੌਰ ‘ਤੇ ਕਲਾਸਾਂ ਸ਼ੁਰੂ
Publish Date: Thu, 30 Apr 2026 04:05 PM (IST)
Updated Date: Fri, 01 May 2026 04:05 AM (IST)
ਐਚ ਐਸ ਪੀ 16 : ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕੈਂਪਸ ’ਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਰਟਸ, ਕਾਮਰਸ ਤੇ ਸਾਇੰਸ ਸਟਰੀਮਜ਼ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਜਾਰੀ ਹੈ ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਰੈਗੂਲਰ ਚੱਲ ਰਹੀ ਹੈ। ਕਾਲਜ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਸੈਸ਼ਨ 2026-27 ਲਈ ਵਿਦਿਆਰਥੀਆਂ ਦੀਆਂ ਰੈਗੂਲਰ ਕਲਾਸਾਂ ਚੱਲ ਰਹੀਆਂ ਹਨ ਅਤੇ ਦਾਖ਼ਲੇ ਤੋਂ ਵਾਂਝੇ ਵਿਦਿਆਰਥੀ ਕਾਲਜ ’ਚ ਸਥਿਤ ਦਾਖ਼ਲਾ ਤੇ ਕੈਰੀਅਰ ਗਾਈਡੈਂਸ ਸੈੱਲ ਵਿੱਚ ਪੁੱਜ ਕੇ ਆਪਣਾ ਦਾਖ਼ਲਾ ਯਕੀਨੀ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਗਿਆਰਵੀਂ, ਬਾਹਰਵੀ ਅਤੇ ਗਰੈਜੂਏਸ਼ਨ ਦੀ ਪੜਾਈ ਦੇ ਨਾਲ ਨਾਲ ਤਿੰਨ ਮਹੀਨੇ ਦੀ ਸਮਾਂ ਮਿਆਦ ਵਾਲੇ ਸਰਟੀਫਿਕੇਟ ਕੋਰਸ ਇਨ ਫੂਡ ਪ੍ਰੋਡਕਸ਼ਨ ਐਂਡ ਬੇਕਰੀ ਅਤੇ ਸਰਟੀਫਿਕੇਟ ਕੋਰਸ ਇਨ ਕੂਕਿੰਗ ਐਂਡ ਕੇਟਰਿੰਗ ਮੈਨੇਜਮੈਂਟ ਸ਼ੁਰੂ ਕਰ ਦਿੱਤੇ ਹਨ। ਜਿਨ੍ਹਾਂ ਕੋਰਸਾਂ ਵਿੱਚ ਵੀ ਵਿਦਿਆਰਥੀ ਬਹੁਤ ਘੱਟ ਫੀਸਾਂ ‘ਤੇ ਦਾਖਲ ਹੋ ਕੇ ਸਬੰਧਤ ਖੇਤਰ ਵਿੱਚ ਆਪਣਾ ਰੁਜ਼ਗਾਰ ਆਰੰਭ ਕਰ ਸਕਦੇ ਹਨ।