ਹੁਸ਼ਿਆਰਪੁਰ ਦੇ ਰੋਸ਼ਨ ਗਰਾਊਂਡ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਸ਼ਰਧਾਪੂਰਵਕ ਸੰਪੰਨ
ਹੁਸ਼ਿਆਰਪੁਰ ਦੇ ਰੋਸ਼ਨ ਗਰਾਊਂਡ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਸ਼ਰਧਾਪੂਰਵਕ ਸੰਪੰਨ
Publish Date: Wed, 22 Apr 2026 06:30 PM (IST)
Updated Date: Wed, 22 Apr 2026 06:34 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਰੋਸ਼ਨ ਗਰਾਊਂਡ ਵਿਚ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਸ਼੍ਰੀਮਦ ਭਾਗਵਤ ਕਥਾ ਦਾ ਆਧਿਆਤਮਿਕ ਆਯੋਜਨ ਕਰਵਾਇਆ ਗਿਆ। ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਚੱਲਣ ਵਾਲੀ ਇਸ ਕਥਾ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦੇ ਹੋਏ ਭਗਤੀ ਤੇ ਗਿਆਨ ਦਾ ਲਾਭ ਲਿਆ। ਕਥਾ ਵਿਆਸ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਵੈਸ਼ਣਵੀ ਭਾਰਤੀ ਜੀ ਆਪਣੇ ਓਜਸਵੀ ਤੇ ਭਾਵਪੂਰਨ ਪ੍ਰਵਚਨਾਂ ਰਾਹੀਂ ਸ਼ਰਧਾਲੂਆਂ ਨੂੰ ਧਰਮ, ਭਗਤੀ ਅਤੇ ਜੀਵਨ ਦੇ ਉੱਚੇ ਮੁੱਲਾਂ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਦੇ ਪ੍ਰਵਚਨਾਂ ਨੇ ਸੰਗਤ ਨੂੰ ਆਧਿਆਤਮਿਕ ਚੇਤਨਾ ਨਾਲ ਜੋੜਿਆ। ਕਥਾ ਦੇ ਵਿਸ਼ਰਾਮ ਸਮੇਂ ਮੁਨੀਸ਼ ਗੁਪਤਾ (ਮੁੱਖ ਯਜਮਾਨ), ਦਿਨੇਸ਼ ਕੌਸ਼ਲ, ਗੋਪਾਲ ਅਗਰਵਾਲ, ਜਗਦੀਸ਼ ਅਗਰਵਾਲ ਤੇ ਅਗਰਵਾਲ ਸਭਾ ਦੇ ਮੈਂਬਰਾਂ, ਲੱਕੀ ਠਾਕੁਰ, ਆਸ਼ੀਸ਼ ਗੋਇਲ, ਅਸ਼ਵਨੀ ਛੋਟਾ ਤੇ ਯੁਵਾ ਵਾਹਿਨੀ ਕਮੇਟੀ ਦੇ ਮੈਂਬਰਾਂ ਸਮੇਤ ਪਵਨ ਸ਼ਰਮਾ ਤੇ ਕ੍ਰਿਸ਼ਨ ਗੋਪਾਲ ਆਨੰਦ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਦੇ ਨੁਮਾਇੰਦਿਆਂ ਵੱਲੋਂ ਸਾਧਵੀ ਵੈਸ਼ਣਵੀ ਭਾਰਤੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਸੁੰਦਰ ਤਸਵੀਰ ਭੇਟ ਕੀਤੀ ਗਈ। ਇਸ ਮੌਕੇ ਸ਼ਹਿਰ ਦੇ ਕਈ ਪ੍ਰਮੁੱਖ ਪਤਵੰਤੇ ਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਰਹੇ। ਸ਼ਰਧਾਲੂਆਂ ਨੇ ਇਸ ਆਯੋਜਨ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਆਧਿਆਤਮਿਕ ਉੱਨਤੀ ਲਈ ਮਹੱਤਵਪੂਰਨ ਮੌਕਾ ਕਰਾਰ ਦਿੱਤਾ। ਅੰਤ ਵਿਚ ਸੰਸਥਾਨ ਵੱਲੋਂ ਸਾਰੇ ਸਹਿਯੋਗੀਆਂ, ਆਯੋਜਕਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪਾਵਨ ਕਥਾ ਸਫਲਤਾਪੂਰਵਕ ਸੰਪੰਨ ਹੋਈ।