ਹਾਰ ਤੋਂ ਡਰੀ ਸਰਕਾਰ ਕਰ ਰਹੀ ਵਾਰਡਬੰਦੀ ’ਚ ਧਾਂਦਲੀ : ਐਡ. ਧਾਮੀ
ਹਾਰ ਤੋਂ ਡਰੀ ਸਰਕਾਰ ਕਰ ਰਹੀ ਹੈ ਵਾਰਡਬੰਦੀ ਵਿੱਚ ਧਾਂਦਲੀ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
Publish Date: Wed, 22 Apr 2026 04:22 PM (IST)
Updated Date: Wed, 22 Apr 2026 04:25 PM (IST)

ਰਵਿੰਦਰ ਨਿੱਕਾ ਹਲਕਾ ਸਦਰ ਦੇ ਪ੍ਰਧਾਨ ਨਿਯੁਕਤ ਅਕਾਲੀ ਦਲ ਨਗਰ ਨਿਗਮ ਚੋਣਾਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲੜੇਗਾ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਮੌਜੂਦਾ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਹਾਰ ਦੇ ਡਰ ਕਾਰਨ ਸਰਕਾਰ ਵਾਰਡਾਂ ਦੀ ਬੰਦੀ ਵਿਚ ਧਾਂਦਲੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡਾਂ ਦੇ ਖੇਤਰਾਂ ਦੀ ਕੱਟ-ਵੱਢ ਦੇ ਨਾਲ ਨਾਲ ਵੋਟਰ ਸੂਚੀਆਂ ਵਿਚ ਵੀ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ ਜਾ ਰਹੀ ਹੈ। ਇਹ ਗੱਲਾਂ ਉਨ੍ਹਾਂ ਨੇ ਰਵਿੰਦਰ ਨਿੱਕਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਸਦਰ ਦੇ ਪ੍ਰਧਾਨ ਨਿਯੁਕਤ ਕਰਨ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕਹੀਆਂ। ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਲੋਕਤੰਤਰਕ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀ ਹੈ ਤੇ ਲੋਕ ਇਸ ਦਾ ਜਵਾਬ ਚੋਣਾਂ ਵਿਚ ਦੇਣਗੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਇੱਕਜੁੱਟ ਹੈ, ਜੋ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਸਪੱਸ਼ਟ ਸੰਕੇਤ ਹੈ। ਉਨ੍ਹਾਂ ਰਵਿੰਦਰ ਨਿੱਕਾ ਨੂੰ ਨਵੀਂ ਜ਼ਿੰਮੇਵਾਰੀ ਸੌਂਪਦਿਆਂ ਉਮੀਦ ਜਤਾਈ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਹਨਤ ਕਰਨਗੇ। ਧਾਮੀ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਪੂਰੀ ਤਾਕਤ ਨਾਲ ਲੜੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਲਖਵਿੰਦਰ ਸਿੰਘ ਲੱਖੀ ਨੇ ਨਵ-ਨਿਯੁਕਤ ਪ੍ਰਧਾਨ ਨੂੰ ਵਧਾਈ ਦਿੰਦਿਆਂ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ। ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਵਰਕਰਾਂ ਨੂੰ ਚੋਣ ਮੈਦਾਨ ਵਿਚ ਡਟ ਕੇ ਉਤਰਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਸਰਕਲ ਸਦਰ ਦੇ ਪ੍ਰਧਾਨ ਜਗਤਾਰ ਸਿੰਘ, ਵਪਾਰ ਸੈੱਲ ਪੰਜਾਬ ਦੇ ਉਪ ਪ੍ਰਧਾਨ ਇਕਬਾਲ ਸਿੰਘ ਗੋਪੀ, ਸਿਟੀ ਪ੍ਰਧਾਨ ਸੰਜੀਵ ਥਾਪਰ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ, ਸਾਬਕਾ ਐੱਮਸੀ ਨਰਿੰਦਰ ਸਿੰਘ, ਜਸਵਿੰਦਰ ਸਿੰਘ, ਹਰਭਜਨ ਸਿੰਘ ਵਧਾਵਨ, ਗੋਲਡੀ, ਐੱਸਸੀ ਮੋਰਚਾ ਦਿਹਾਤੀ ਦੇ ਪ੍ਰਧਾਨ ਸਰਬਜੀਤ ਮੋਮੀ, ਰਿਸ਼ਭ ਆਦਿਆ, ਧਰਮਿੰਦਰ ਰਾਮ ਜੀ, ਪਰਮਿੰਦਰ ਸਿੰਘ ਸ਼ੇਰਗੜ੍ਹ ਸਮੇਤ ਕਈ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਐਚ ਐਸ ਪੀ 1 :