ਪਿੰਡ ਕੂੰਟ ’ਚ ਅੱਧ ਵਿਚਾਲੇ ਲਟਕੇ ਸੀਵਰੇਜ ਕਾਰਨ ਲੋਕ ਪਰੇਸ਼ਾਨ
ਪਿੰਡ ਕੂੰਟ ਵਿਖੇ ਧੀਮੀ ਗਤੀ ਨਾਲ ਚੱਲ ਰਹੇ ਸੀਵਰੇਜ਼ ਪਾਉਣ ਦੇ
Publish Date: Mon, 13 Apr 2026 06:40 PM (IST)
Updated Date: Tue, 14 Apr 2026 04:07 AM (IST)

ਹੈਪੀ ,ਪੰਜਾਬੀ ਜਾਗਰਣ, ਬੁੱਲ੍ਹੋਵਾਲ : ਬੁੱਲ੍ਹੋਵਾਲ ਭੋਗਪੁਰ ਰੋਡ ’ਤੇ ਹਲਕਾ ਸ਼ਾਮਚੁਰਾਸੀ ਦੇ ਪਿੰਡ ਕੂੰਟ ਵਿਖੇ ਚੱਲ ਰਹੇ ਸੀਵਰੇਜ ਪਾਉਣ ਦੇ ਕੰਮ ਦੀ ਧੀਮੀ ਰਫ਼ਤਾਰ ਦੀ ਗਤੀ ਕਰਕੇ ਗਲੀਆਂ ਸੜਕਾਂ ਵਿੱਚ 24 ਘੰਟੇ ਖੜ੍ਹੇ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਪਿੰਡ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਬਿਲਡਿੰਗ ਤੇ ਨਜ਼ਦੀਕੀ ਘਰਾਂ ਨਾਲ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਲੰਘੀ ਪੰਚਾਇਤ ਵਲੋਂ ਛੱਪੜ ਦੇ ਓਵਰ ਫਲੋਅ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਦੋ ਸਾਲ ਤੋਂ ਇੱਥੇ ਸਮੱਸਿਆਵਾਂ ਬਣੀ ਹੋਈ ਹੈ। ਜਿਸ ਨੂੰ ਹੁਣ ਹਲਕਾ ਵਿਧਾਇਕ ਮੌਜੂਦਾ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪ ਪਾਉਣ ਦੀ ਗ੍ਰਾਂਟ ਜਾਰੀ ਕਰਵਾਈ ਗਈ ਸੀ ਉਸ ਦਾ ਕੰਮ ਵੀ ਪੰਚਾਇਤ ਵਲੋਂ ਦੇਰੀ ਨਾਲ ਸ਼ੁਰੂ ਕਰਵਾਇਆ ਗਿਆ। ਜੇ ਕੰਮ ਸ਼ੁਰੂ ਹੋਇਆ ਵੀ ਉਹ ਵੀ ਹੁਣ ਕਈ-ਕਈ ਦਿਨ ਬੰਦ ਰਹਿੰਦਾ ਹੈ ਕਦੇ ਕਿਹਾ ਜਾਂਦਾ ਹੈ ਪਿੱਛੋ ਪਾਈਪ ਨਹੀਂ ਆਏ ਹਨ। ਗੰਦੇ ਪਾਣੀ ਨਾਲ ਸੜਕਾਂ ਗਲੀਆਂ ਨਾਲੀਆਂ ਭਰੀਆਂ ਰਹਿੰਦੀਆਂ ਹਨ ਅਤੇ ਕੁਝ ਘਰਾਂ ਅੰਦਰ ਵੀ ਪਾਣੀ ਚਲਾ ਜਾਂਦਾ ਹੈ। ਜਿੱਥੋਂ ਸਕੂਲ ਜਾਣ ਲਈ ਬੱਚਿਆਂ ਤੇ ਗੁਰਦੁਆਰਾ ਸਾਹਿਬ ਜਾਣ ਅਤੇ ਰੋਜ਼ਾਨਾ ਦੇ ਕੰਮ ’ਤੇ ਜਾਣ ਵਾਲੇ ਪਿੰਡ ਵਾਸੀਆਂ ਨੂੰ ਲੰਘਣਾ ਮੁਸ਼ਕਲ ਹੋ ਰਿਹਾ ਹੈ। ਇਸ ਸੀਵਰੇਜ਼ ਦੇ ਪਾਈਪ ਨੂੰ ਪਾਉਣ ਲਈ ਕੀਤੀ ਜਾ ਰਹੀ ਦੇਰੀ ਨੂੰ ਪਹਿਲਾਂ ਵੀ ‘ਪੰਜਾਬੀ ਜਾਗਰਣ’ ਅਖ਼ਬਾਰ ਵਿੱਚ ਲੋਕਾਂ ਦੀ ਸਮੱਸਿਆਵਾਂ ਨੂੰ ਪੁਖਤਾ ਨਾਲ ਛਾਪਿਆ ਸੀ ਬਾਅਦ ਵਿੱਚ ਕੰਮ ਸ਼ੁਰੂ ਹੋਇਆ। ਹੁਣ ਕਈ ਦਿਨਾਂ ਤੋਂ ਕੰਮ ਬੰਦ ਹੈ ਪਿੰਡ ਪੰਚਾਇਤ ਮੈਂਬਰਾਂ ਵਲੋਂ ਕਿਹਾ ਜਾ ਰਿਹਾ ਹੈ ਪਿੱਛੋਂ ਪਾਈਪ ਨਹੀਂ ਆ ਰਹੇ ਹਨ। ਚੌਕੀਦਾਰ ਪਰਮਜੀਤ ਰਾਮ, ਕੁਲਵਿੰਦਰ ਨੇ ਕਿਹਾ ਕਿ ਸੀਵਰੇਜ਼ ਪਾਉਣ ਦੇ ਲਟਕ ਰਹੇ ਕੰਮ ਕਰਕੇ ਖੜ੍ਹੇ ਗੰਦੇ ਪਾਣੀ ਨੇ ਆਸ ਪਾਸ ਦੇ ਲੋਕਾਂ ਨੂੰ ਗੰਦਗੀ ਭਰੇ ਮਹੌਲ ਵਿੱਚੋਂ ਪਾ ਦਿੱਤਾ ਹੈ ਤੇ ਕਈ ਲੰਘਣ ਵਾਲੇ ਲੋਕ ਇੱਥੋ ਡਿੱਗ ਰਹੇ ਹਨ। ਇਸ ਸਬੰਧੀ ਸਬੰਧਿਤ ਪੰਚਾਇਤ ਸੈਕਟਰੀ ਰਣਜੀਤ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕੰਮ ਚੱਲ ਰਿਹਾ ਹੈ ਪਰ ਠੇਕੇਦਾਰ ਵੱਲੋਂ ਕੰਮ ਹੋਰ ਪਾਸੇ ਕਰਨ ਕਰਕੇ ਕੰਮ ਬੰਦ ਕਰਨਾ ਪੈਦਾ ਹੈ। ਜਦੋਂ ਉਸਨੂੰ ਕਿਹਾ ਕਿ ਕੰਮ ਨਹੀਂ ਚੱਲ ਰਿਹਾ ਹੈ ਕੀ ਤੁਸੀਂ ਕੰਮ ਵੇਖਣ ਆਏ ਤਾਂ ਉਸ ਨੇ ਜਵਾਬ ਦੇਣ ਦੀ ਬਜਾਏ ਫੋ਼ਨ ਕੱਟ ਦਿੱਤਾ।