ਡਾ. ਅੰਬੇਦਕਰ ਦੇ ਬੁੱਤ ਦੀ ਬੇਅਦਬੀ : ਗੜ੍ਹਸ਼ੰਕਰ 'ਚ ਰੋਸ ਦੀ ਲਹਿਰ ਬਰਕਰਾਰ, ਐਡਵੋਕੇਟ ਮਾਨਾ ਦੀ ਅਗਵਾਈ 'ਚ ਧਰਨਾ ਜਾਰੀ
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤਾਂ ਦੀ ਗੜਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਕੀਤੀ ਗਈ ਬੇਅਦਬੀ ਖ਼ਿਲਾਫ਼ ਪਿਛਲੇ 11 ਦਿਨ ਤੋਂ ਚੱਲ ਰਿਹਾ ਰੋਸ ਧਰਨਾ ਐਡਵੋਕੇਟ ਪਲਵਿੰਦਰ ਮਾਨਾ ਹਲਕਾ ਚੱਬੇਵਾਲ ਇੰਚਾਰਜ ਦੀ ਅਗਵਾਈ ਹੇਠ ਅੱਜ ਵੀ ਜਾਰੀ ਰਿਹਾ।
Publish Date: Mon, 13 Apr 2026 04:29 PM (IST)
Updated Date: Wed, 15 Apr 2026 10:52 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤਾਂ ਦੀ ਗੜਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਕੀਤੀ ਗਈ ਬੇਅਦਬੀ ਖ਼ਿਲਾਫ਼ ਪਿਛਲੇ 11 ਦਿਨ ਤੋਂ ਚੱਲ ਰਿਹਾ ਰੋਸ ਧਰਨਾ ਐਡਵੋਕੇਟ ਪਲਵਿੰਦਰ ਮਾਨਾ ਹਲਕਾ ਚੱਬੇਵਾਲ ਇੰਚਾਰਜ ਦੀ ਅਗਵਾਈ ਹੇਠ ਅੱਜ ਵੀ ਜਾਰੀ ਰਿਹਾ।
ਇਸ ਮੌਕੇ ਉਨ੍ਹਾਂ ਨਾਲ ਚੌਧਰੀ ਗੁਰਨਾਮ ਸਿੰਘ ਸਟੇਟ ਜ਼ੋਨ ਇੋਂਚਾਰਜ, ਰਕੇਸ਼ ਕਿੱਟੀ ਜ਼ਿਲ੍ਹਾ ਸਕੱਤਰ, ਦਵਿੰਦਰ ਸਿੰਘ ਬਾਹੋਵਾਲ, ਸੁਦੇਸ਼ ਭੱਟੀ ਮੀਤ ਪ੍ਧਾਨ, ਸਤਪਾਲ ਬੱਡਲਾ, ਬਿੱਕੀ ਬੰਗਾ ਬੀ ਬੀ ਐਫ, ਸੋਮਨਾਥ ਬੋਹਣ, ਰਾਮ ਸਰੂਪ ਬਿਲਾਸਪੁਰ, ਭਰਪੂਰ ਸਿੰਘ ਕੰਮੋਵਾਲ, ਨਰਿੰਦਰ ਸਿੰਘ ਲੱਲਵਾਣ, ਨਰੰਜਨ ਸਿੰਘ, ਬੀਬੀ ਸੱਤਿਆ, ਰਾਜ ਰਾਣੀ, ਗੜ੍ਹਸ਼ੰਕਰ ਹਲਕੇ ਦੇ ਪ੍ਧਾਨ ਮਾ. ਮਲਕੀਤ ਸਿੰਘ ਸੂਨੀ, ਰਵਿੰਦਰ ਬੀਹੜਾਂ, ਹਰਭਜਨ ਕਲੇਰ, ਕਸ਼ਮੀਰ ਸਿੰਘ, ਯਸ਼ਪਾਲ ਚੇਚੀ, ਸੰਤੋਖ ਸਿੰਘ ਸੇਵਾਮੁਕਤ ਇੰਸਪੈਕਟਰ, ਚਮਨ ਸਿੰਘ, ਕੁੰਦਨ ਲਾਲ, ਹੈਪੀ ਪਾਲ ਗਾਇਕ ਅਤੇ ਚੱਬੇਵਾਲ ਗੜਸੰਕਰ ਦੇ ਸਮੂਹ ਆਗੂ ਅਤੇ ਵਰਕਰ ਹਾਜ਼ਰ ਸਨ।