ਮਾਤਾ ਪਰਸ਼ਿਨੀ ਦੇ ਸਵਰਗਵਾਸ ’ਤੇ ਸ਼ੋਕ ਸਭਾ ਆਯੋਜਿਤ
ਅਲਾਇੰਸ ਕਲੱਬ ਹਸ਼ਿਆਰਪੁਰ ਸਰਗਮ ਵੱਲੋਂ ਮਾਤਾ ਪਰਸ਼ਿਨੀ ਦੇ ਸਵਰਗਵਾਸ ‘ਤੇ ਸ਼ੋਕ ਸਭਾ ਆਯੋਜਿਤ
Publish Date: Fri, 10 Apr 2026 07:35 PM (IST)
Updated Date: Sat, 11 Apr 2026 04:12 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅਲਾਇੰਸ ਕਲੱਬ ਹਸ਼ਿਆਰਪੁਰ ਸਰਗਮ ਵੱਲੋਂ ਪੰਜਾਬੀ ਗਾਇਕ ਨੀਲਕਮਲ ਮਾਲਪੁਰੀ ਦੀ ਮਾਤਾ ਮਾਤਾ ਪਰਸ਼ਿਨੀ ਪਤਨੀ ਰਾਮ ਆਸਰਾ ਦੇ ਸਵਰਗਵਾਸ ‘ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ। ਇਸ ਮੌਕੇ ਐਲੀ. ਅਸ਼ੋਕ ਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਪਰਸ਼ਿਨੀ ਦਾ 7 ਅਪ੍ਰੈਲ 2026 ਨੂੰ ਅਕਾਲ ਚਲਾਣਾ ਹੋ ਗਿਆ ਸੀ। ਉਨ੍ਹਾਂ ਦੀ ਅੰਤਿਮ ਅਰਦਾਸ 13 ਅਪ੍ਰੈਲ 2026 ਦਿਨ ਸੋਮਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਨੇੜੇ ਸਕੂਲ ਕੁੜੀਆਂ ਮਾਹਿਲਪੁਰ ਵਿਖੇ ਦੁਪਹਿਰ 1:00 ਵਜੇ ਤੋਂ ਬਾਅਦ ਹੋਵੇਗੀ। ਸ਼ੋਕ ਸਭਾ ਦੌਰਾਨ ਹਾਜ਼ਰ ਸੰਗੀਤ ਪ੍ਰੇਮੀਆਂ ਅਤੇ ਸੱਭਿਆਚਾਰਕ ਹਸਤੀਆਂ ਨੇ ਮਾਤਾ ਪਰਸ਼ਿਨੀ ਦੇ ਨਿਧਨ ਨੂੰ ਵੱਡਾ ਘਾਟਾ ਕਰਾਰ ਦਿੰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਡਾ. ਐਮ. ਜਮੀਲ ਬਾਲੀ, ਐਲੀ. ਅਸ਼ੋਕ ਪੁਰੀ, ਐਲੀ. ਅਸ਼ਵਨੀ ਕੁਮਾਰ ਦੱਤਾ, ਡਾ. ਹਰਜਿੰਦਰ ਸਿੰਘ ਓਬਰਾਏ, ਐਲੀ. ਐਮ.ਪੀ ਰਾਣਾ, ਐਲੀ. ਵਿਵੇਕ ਸਾਹਨੀ, ਐਲੀ. ਰਮੇਸ਼ ਕੁਮਾਰ, ਗਾਇਕ ਕੁਮਾਰ ਵਿਨੋਦ, ਸੰਗੀਤਕਾਰ ਜੱਸੀ ਭੋਗਲ, ਮਿਊਜ਼ਿਕ ਪ੍ਰਮੋਟਰ ਹਰਜੀਤ ਸਿੰਘ ਮਠਾਰੂ ਅਤੇ ਨਰੇਸ਼ ਐਸ. ਗਰਗ ਸਮੇਤ ਕਈ ਸਾਹਿਤਕਾਰ, ਬੁੱਧੀਜੀਵੀ ਅਤੇ ਚਿੰਤਕ ਮੌਜੂਦ ਸਨ। ਸਭਾ ਦੇ ਅੰਤ ਵਿੱਚ ਮਰਹੂਮ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।