ਗੁਰਸੇਵਾ ਕਾਲਜ ਆਫ ਨਰਸਿੰਗ ਪਨਾਮ ਵਿਖੇ ਪਰਪਲ ਡੇ ਮਨਾਇਆ
ਗੁਰਸੇਵਾ ਕਾਲਜ ਆਫ ਨਰਸਿੰਗ ਪਨਾਮ ਵਿਖੇ ਪਰਪਲ ਡੇ ਮਨਾਇਆ
Publish Date: Fri, 10 Apr 2026 07:34 PM (IST)
Updated Date: Sat, 11 Apr 2026 04:12 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੁਰਸੇਵਾ ਕਾਲਜ ਆਫ਼ ਨਰਸਿੰਗ ਪਨਾਮ ਵਿਖੇ ਬੀਐਸਸੀ ਨਰਸਿੰਗ ਸੱਤਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਪਰਪਲ ਡੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਮਿਰਗੀ ਦੇ ਰੋਗ ਬਾਰੇ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਮਿਰਗੀ ਰੋਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਵਿਦਿਆਰਥੀਆਂ ਵੱਲੋਂ ਰੈਲੀ ਤੇ ਪਸਤੁਤੀਆਂ ਕੀਤੀਆਂ ਗਈਆਂ। ਇਸ ਮੌਕੇ ਗੁਰਸੇਵਾ ਸੁਸਾਇਟੀ ਦੇ ਪ੍ਰਧਾਨ ਡਾ. ਜੰਗ ਬਹਾਦੁਰ ਸਿੰਘ ਰਾਏ, ਡਾਇਰੈਕਟਰ ਮੈਡਮ ਦਵਿੰਦਰ ਕੌਰ ਰਾਏ, ਜਨਰਲ ਸਕੱਤਰ ਰਮਨਪ੍ਰੀਤ ਕੌਰ ਰਾਏ, ਗੁਰੂ ਸੇਵਾ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਡਾ. ਜਸਵੀਰ ਕੌਰ, ਉਪ ਪ੍ਰਿੰਸੀਪਲ ਕਵਲਦੀਪ ਕੌਰ, ਐਚ.ਓ.ਡੀ. ਕਿਰਣ ਬਾਲਾ, ਡਾਕਟਰ ਏ. ਆਰ. ਖਾਨ , ਗੁਰਸੇਵਾ ਸਕੂਲ ਦੇ ਪ੍ਰਿੰਸੀਪਲ ਕਿਰਪਾਲ ਸਿੰਘ ਅਤੇ ਹੋਰ ਨਰਸਿੰਗ ਸਟਾਫ ਉੱਥੇ ਮੌਜੂਦ ਸਨ। ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।