ਸ਼੍ਰੀ ਰਾਮ ਨੌਮੀ ਮਹੋਤਸਵ ਦੀ ਸ਼ੁਰੂਆਤ, ਮੰਦਰਾਂ ’ਚ ਰੌਣਕਾਂ
ਹੁਸ਼ਿਆਰਪੁਰ ਵਿੱਚ ਸ਼੍ਰੀ ਰਾਮ ਨਵਮੀ ਮਹੋਤਸਵ ਦੀ ਸ਼ੁਰੂਆਤ, ਮੰਦਰਾਂ ਵਿੱਚ ਧਾਰਮਿਕ ਰੌਣਕਾਂ
Publish Date: Thu, 19 Mar 2026 07:31 PM (IST)
Updated Date: Fri, 20 Mar 2026 04:14 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼ਹਿਰ ਦੇ ਸ਼੍ਰੀ ਰਾਮ ਭਵਨ ਵਿੱਚ ਸ਼੍ਰੀ ਰਾਮ ਨਵਮੀ ਮਹੋਤਸਵ ਦਾ ਉਦਘਾਟਨ ਕਲਸ਼, ਝੰਡੇ ਅਤੇ ਮੂਰਤੀ ਦੀ ਪੂਜਾ ਨਾਲ ਧੂਮਧਾਮ ਨਾਲ ਕੀਤਾ ਗਿਆ। ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਵੱਲੋਂ ਕਰਵਾਏ ਜਾ ਰਹੇ ਇਸ ਮਹੋਤਸਵ ਦੀ ਸ਼ੁਰੂਆਤ ਉਦਯੋਗਪਤੀ ਸ਼ਾਮ ਪੁਰੀ, ਉਨ੍ਹਾਂ ਦੀ ਪਤਨੀ ਮੀਨੂ ਪੁਰੀ, ਪੁੱਤਰ ਵਿਕਰਾਂਤ ਪੁਰੀ ਸੰਨੀ ਅਤੇ ਨੂੰਹ ਕਾਮਿਨੀ ਪੁਰੀ ਵੱਲੋਂ ਵਿਧੀਵਤ ਪੂਜਾ ਅਰਚਨਾ ਕਰਕੇ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਪ੍ਰਧਾਨ ਹਰੀਸ਼ ਸੈਣੀ ਨੇ ਦੱਸਿਆ ਕਿ ਮਹੋਤਸਵ ਦੌਰਾਨ ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦਾ ਸੰਚਾਲਨ ਦੇਵੀ ਭਗਤੀਪ੍ਰਭਾ ਉੱਤਰ ਪ੍ਰਦੇਸ਼ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਓਹਰੀ, ਅਸ਼ਵਨੀ ਚੋਪੜਾ, ਮਹਿੰਦਰਪਾਲ ਗੁਪਤਾ, ਸੁਨੀਲ ਪ੍ਰਿਆ, ਤਿਲਕ ਰਾਜ ਵਰਮਾ, ਐਸ.ਪੀ ਗੌਤਮ, ਸੁਰਿੰਦਰ ਲੱਕੀ, ਜੇ.ਕੇ. ਸ਼ਰਮਾ, ਰਮਨ ਵਰਮਾ, ਅਸ਼ਵਨੀ ਸ਼ਰਮਾ, ਰਮਨ ਖੰਨਾ, ਨਰੋਤਮ ਸ਼ਰਮਾ, ਸਾਹਿਲ, ਰਾਜੇਸ਼ ਤਨੇਜਾ, ਡਾ. ਨਿਹਾਲ ਚੰਦ, ਬਲਦੇਵ ਸਿੰਘ, ਸ਼ਾਮ ਲਾਲ ਮਲਿਕ, ਰੋਹਤਾਸ਼ ਸ਼ਰਮਾ, ਸਾਬਕਾ ਸਿਵਲ ਸਰਜਨ ਡਾ. ਕਿਰਨਜੀਤ ਕੁਮਾਰ, ਪੰਡਿਤ ਸ਼੍ਰੀਰਾਮ ਸ਼ਾਸਤਰੀ, ਸ਼ਿਵਮ ਸ਼ਾਸਤਰੀ, ਪੰਡਿਤ ਸ਼ੁਭਮ, ਰਾਜ ਕੁਮਾਰ ਸੈਣੀ, ਵਿਪਨ ਗੁਪਤਾ, ਨਰੇਸ਼, ਰਮੇਸ਼ ਕੁਮਾਰ, ਸੋਮਨਾਥ ਅਤੇ ਕ੍ਰਿਸ਼ਨ ਗੋਪਾਲ ਆਨੰਦ ਸਮੇਤ ਹੋਰ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਤੋਂ ਇਲਾਵਾ ਏਕਤਾ ਨਗਰ ਸਥਿਤ ਸ਼੍ਰੀ ਨੰਦ ਅੰਨਪੂਰਨਾ ਮੰਦਰ ਵਿੱਚ ਵੀ ਨਵਰਾਤਰੀ ਅਤੇ ਨਵੇਂ ਸਾਲ ਦੇ ਉਪਲੱਖ ਵਿੱਚ ਝੰਡਾ ਲਹਿਰਾ ਕੇ ਸ਼੍ਰੀ ਰਾਮ ਨਵਮੀ ਉਤਸਵ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਦੁਰਗਾ ਸਪਤਸ਼ਤੀ ਦੇ ਪਾਠ ਦਾ ਆਗਾਜ਼ ਕੀਤਾ ਗਿਆ। ਮੰਦਰ ਦੇ ਪ੍ਰਧਾਨ ਰਮੇਸ਼ ਅਗਰਵਾਲ ਅਤੇ ਜਨ. ਸਕੱਤਰ ਤਰਸੇਮ ਮੋਦਗਿਲ ਨੇ ਦੱਸਿਆ ਕਿ ਨਵਰਾਤਰੀ ਦੌਰਾਨ ਰੋਜ਼ਾਨਾ ਸਪਤਸ਼ਤੀ ਦਾ ਪਾਠ ਕੀਤਾ ਜਾਵੇਗਾ, ਜਦਕਿ ਸ਼੍ਰੀ ਰਾਮ ਨਵਮੀ ਦੇ ਦਿਨ ਸੰਕੀਰਤਨ, ਕੰਨਿਆ ਪੂਜਨ ਅਤੇ ਭੰਡਾਰੇ ਦਾ ਵਿਸ਼ੇਸ਼ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਠਾਕੁਰ ਰਾਮ ਕ੍ਰਿਸ਼ਨ ਦੇਵ, ਨੀਲ ਕਮਲ, ਕ੍ਰਿਸ਼ਨ ਗੋਪਾਲ ਸ਼ਰਮਾ, ਜਗਦੀਸ਼ ਹਰਜਾਈ, ਮਨੋਜ ਦੱਤਾ, ਪਵਨ ਸ਼ਰਮਾ, ਅਸ਼ੋਕ ਕੁਮਾਰ, ਨੰਦ ਕਿਸ਼ੋਰ ਅਤੇ ਹਰਸ਼ ਸ਼ਰਮਾ ਸਮੇਤ ਹੋਰ ਭਗਤ ਮੌਜੂਦ ਸਨ।