ਔਰਤਾਂ ਨੂੰ ਦਿੱਤੀ ਗਰੰਟੀ ਪੂਰੀ ਹੋਣ ਨਾਲ ਖੁਸ਼ੀ ਦੀ ਲਹਿਰ : ਰਮਨਦੀਪ ਕੌਰ
ਮਾਨ ਸਰਕਾਰ ਦੀ ਔਰਤਾਂ ਨੂੰ ਦਿੱਤੀ ਗਰੰਟੀ ਪੂਰੀ ਹੋਣ ਨਾਲ ਪੂਰੇ ਪੰਜਾਬ 'ਚ ਖੁਸ਼ੀ ਦੀ ਲਹਿਰ : ਰਮਨਦੀਪ ਕੌਰ
Publish Date: Sun, 15 Mar 2026 08:15 PM (IST)
Updated Date: Mon, 16 Mar 2026 04:16 AM (IST)

ਔਰਤਾਂ ਨੇ ਮਾਨ ਸਰਕਾਰ ਵੱਲੋਂ 1 ਹਜ਼ਾਰ ਰੁਪਏ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ ਤੇ ਗੜ੍ਹਦੀਵਾਲਾ ’ਚ ਕੱਢੀ ਜਾਗੋ ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪੰਜਾਬ ਦੀਆਂ ਔਰਤਾਂ ਨਾਲ ਕੀਤੀ ਗਈ ਗਰੰਟੀ ਨੂੰ ਪੂਰਾ ਕਰਨ ਦੇ ਫੈਸਲੇ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਇਸ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਸਰਕਾਰ ਦੇ ਲੋਕ ਪੱਖੀ ਫੈਸਲੇਆਂ ਦਾ ਸਵਾਗਤ ਕਰਦੇ ਹੋਏ ਗੜ੍ਹਦੀਵਾਲਾ ਦੇ ਬਲਾਕ ਪ੍ਰਧਾਨ ਸੋਨੀਆ ਕੌਂਡਲ ਦੀ ਅਗਵਾਹੀ ਵਿਚ ਵਾਰਡ ਨੰਬਰ 6 ਵਿਚ ਹੁੰਮ ਹੁਮਾ ਕੇ ਜਾਗੋ ਕੱਢੀ ਗਈ। ਇਸ ਸਬੰਧੀ ਬਲਾਕ ਪ੍ਰਧਾਨ ਸੋਨੀਆ ਕੌਂਡਲ ਨੇ ਕਿਹਾ ਕਿ ਹਲਕਾ ਵਿਧਾਇਕ ਰਾਜਾ ਗਿੱਲ ਦੇ ਧਰਮ ਪਤਨੀ ਰਮਨਦੀਪ ਕੌਰ ਵੱਲੋਂ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਗੜ੍ਹਦੀਵਾਲਾ ਬਲਾਕ ਪ੍ਰਧਾਨ ਸੋਨੀਆਂ ਕੌਂਡਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਰੰਟੀ ਪੂਰੀ ਕਰਨ ਨਾਲ ਘਰਾਂ ਦੀਆਂ ਮਹਿਲਾਵਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਹਨ। ਗੜ੍ਹਦੀਵਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਔਰਤਾਂ ਇਸ ਫੈਸਲੇ ਨਾਲ ਬਹੁਤ ਖੁਸ਼ ਹਨ। ਇਸੇ ਖੁਸ਼ੀ ਦੇ ਮਾਹੌਲ ਨੂੰ ਦਰਸਾਉਂਦਿਆਂ ਔਰਤਾਂ ਵੱਲੋਂ ਉਤਸ਼ਾਹ ਪੂਰਵਕ ਜਾਗੋ ਕੱਢੀ ਗਾਈ। ਜਾਗੋ ਦੌਰਾਨ ਔਰਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮਾਨ ਸਰਕਾਰ ਦੇ ਹੱਕ ਵਿੱਚ ਨਾਰੇ ਵੀ ਲਗਾਏ ਅਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਰਾਜ ਮੁਲਤਾਨੀ ਕੋਆਰਡੀਨੇਟਰ ਆਪ ਹਲਕਾ ਟਾਂਡਾ, ਮਨਦੀਪ ਕੌਰ ਸਰਪੰਚ ਸ਼ਾਲਾਪੁਰ, ਮੋਨਿਕਾ ਸੋਧੀ ਸਾਬਕਾ ਕੌਂਸਲਰ ਟਾਂਡਾ, ਨਰਿੰਦਰ ਕੌਰ ਕੌਸਲਰ ਟਾਂਡਾ, ਨਰੇਸ਼ ਕੁਮਾਰੀ ਬਲਾਕ ਪ੍ਰਧਾਨ, ਪਰਮਜੀਤ ਕੌਰ ਬਲਾਕ ਪ੍ਰਧਾਨ, ਮੋਨਿਕਾ ਉੱਪਲ, ਜਸਵਿੰਦਰ ਕੌਰ ਪੰਚ ਸ਼ਾਲਾਪੁਰ, ਅਮਨਜੋਤ ਕੌਰ ਪੰਚ ਹਰਸੀ ਪਿੰਡ, ਦਲਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ।