ਕਾਰਜਕਾਰੀ ਇੰਜੀਨੀਅਰ ਅਨੁਜ ਸ਼ਰਮਾ ਰਾਹੀਂ ਵਿਭਾਗ ਦੇ ਮੁਖੀ ਨੂੰ ਭੇਜਿਆ ਮੰਗ ਪੱਤਰ
ਕਾਰਜਕਾਰੀ ਇੰਜੀਨੀਅਰ ਅਨੁਜ ਸ਼ਰਮਾ ਰਾਹੀਂ ਵਿਭਾਗ ਦੇ ਮੁਖੀ ਨੂੰ ਭੇਜਿਆ ਮੰਗ ਪੱਤਰ- ਪ੍ਰਧਾਨ ਰਾਜੀਵ ਸ਼ਰਮਾ
Publish Date: Tue, 10 Mar 2026 08:22 PM (IST)
Updated Date: Wed, 11 Mar 2026 04:13 AM (IST)

ਜਗਮੋਹਨ ਸ਼ਰਮਾ ,ਪੰਜਾਬੀ ਜਾਗਰਣ, ਤਲਵਾੜਾ: ਪੀਡਬਲਿਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਬਰਾਂਚ ਤਲਵਾੜਾ ਵੱਲੋਂ ਫੀਲਡ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਕਰਕੇ ਸੂਬਾ ਪੱਧਰੀ ਸੰਘਰਸ਼ ਦੀ ਲੜੀ ਵਜੋਂ ਬ੍ਰਾਂਚ ਤਲਵਾੜਾ ਵੱਲੋਂ ਕਾਰਜ਼ਕਾਰੀ ਇੰਜੀਨੀਅਰ ਅਨੁਜ ਸ਼ਰਮਾ ਰਾਹੀਂ ਵਿਭਾਗ ਦੇ ਮੁਖੀ ਨੂੰ ਮੰਗ ਪੱਤਰ ਭੇਜਿਆ ਗਿਆ। ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਬ੍ਰਾਂਚ ਆਗੂ ਸ਼ਾਮ ਸਿੰਘ, ਜਗਦੀਸ਼ ਸਿੰਘ, ਰਾਜਕੁਮਾਰ ਤੇ ਅਕਸ਼ੇ ਕੁਮਾਰ ਨੇ ਕਿਹਾ ਕਿ ਜਦੋਂ ਦੀ ਮਾਨ ਸਰਕਾਰ ਸੱਤਾ ਵਿੱਚ ਆਈ ਹੈ ਤਦੋਂ ਤੋਂ ਮੁਲਾਜ਼ਮਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਜਾ ਰਹੀ। ਸਗੋਂ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਵੱਲੋ ਵਾਰ-ਵਾਰ ਮੀਟਿੰਗਾਂ ਦੇਖ ਕੇ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਉਸੇ ਹੀ ਤਰ੍ਹਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਵੱਲੋਂ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾ ਦੀਆਂ ਮੁੱਖ ਮੰਗਾਂ ਵਿੱਚ ਮ੍ਰਿਤਕਾ ਦੇ ਵਾਰਸਾਂ ਨੂੰ ਨੌਕਰੀ ਦੇਣਾ, ਇੰਲਿਸਟਮਿੰਟ ਠੇਕਾ ਮੁਲਾਜ਼ਮ, ਜਿਨ੍ਹਾ ਦੀ ਉਮਰ 58 ਸਾਲ ਤੋਂ ਉੱਪਰ ਹੋ ਚੁੱਕੀ ਹੈ, ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਅਤੇ ਜਲ ਸਪਲਾਈ ਸਕੀਮਾਂ ਪੰਚਾਇਤਾ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਵਿਰੋਧ ਵਿੱਚ ਅਤੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈ ਕੇ ਪੱਕੇ ਨਾ ਕਰਨਾ, ਦਰਜਾ ਤਿੰਨ ਅਤੇ ਚਾਰ ਮੁਲਾਜ਼ਮਾਂ ਨੂੰ ਟੈਸਟ ਪਾਸ ਕਰਵਾ ਕੇ ਤਰੱਕੀ ਨਾ ਦੇਣਾ, ਦਫਤਰੀ ਸੇਵਾਦਾਰਾਂ ਨੂੰ ਤਰੱਕੀ ਨਾ ਕਰਨ ਆਦਿ ਮੰਗਾਂ ਦਾ ਹੱਲ ਨਾ ਕਰਨ ਦੇ ਵਿਰੋਧ ਵਿੱਚ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ 18 ਮਾਰਚ ਨੂੰ ਵਿਭਾਗ ਦੇ ਮੁਖੀ ਦੇ ਦਫਤਰ ਮਹਾਲੀ ਵਿਖੇ ਲਾਮ ਸਾਲ ਧਰਨਾ ਲਾਇਆ ਜਾਵੇਗਾ।