ਨਗਰ ਕੌਂਸਲ ਸ਼ਾਮ ਚੁਰਾਸੀ ’ਚ ਡਾ. ਭੀਮਰਾਓ ਅੰਬੇਡਕਰ ਚੌਕ ਦਾ ਉਦਘਾਟਨ
ਨਗਰ ਕੌਂਸਲ ਸ਼ਾਮਚੌਰਾਸੀ ਵਿਖੇ ਡਾ: ਭੀਮਰਾਓ ਅੰਬੇਡਕਰ ਚੋਂਕ ਦਾ ਉਦਘਾਟਨ
Publish Date: Fri, 06 Mar 2026 04:46 PM (IST)
Updated Date: Sat, 07 Mar 2026 04:03 AM (IST)

ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਨਗਰ ਕੌਂਸਲ ਸ਼ਾਮ ਚੁਰਾਸੀ ਵਿਖੇ ਸਰਕਾਰ ਵੱਲੋਂ ਐੱਮਡੀਐੱਫ.ਸਕੀਮ ਅਧੀਨ ਵੱਖ-ਵੱਖ ਵਿਕਾਸ ਦੇ ਕੰਮਾਂ, ਫੁਹਾਰਾ ਚੌਕ, ਨਵੇਂ ਟਿਊਬਵੈੱਲ ਬੋਰ, ਡਾ. ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਦਾ ਉਦਘਾਟਨ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਨਿਰਮਲ ਕੁਮਾਰ ਪ੍ਰਧਾਨ ਨਗਰ ਕੌਂਸਲ ਸ਼ਾਮ ਚੁਰਾਸੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤੇ ਗਏ। ਇਸ ਮੌਕੇ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਸ਼ਾਮ ਚੁਰਾਸੀ ਹਲਕੇ ’ਚ ਚੱਲ ਰਹੇ ਅਤੇ ਹੋ ਚੁੱਕੇ ਵਿਕਾਸ ਕਾਰਜਾਂ ਸਬੰਧੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਤੇ ਸ਼ਹਿਰ ਨਿਵਾਸੀਆਂ ਨੂੰ ਇਸ ਸਬੰਧੀ ਮੁਬਾਰਕਬਾਦ ਦਿੱਤੀ ਗਈ ਤੇ ਕਿਹਾ ਕਿ ਸ਼ਾਮ ਚੁਰਾਸੀ ਹਲਕੇ ’ਚ ਵਿਕਾਸ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਨਿਰਮਲ ਕੁਮਾਰ ਪ੍ਰਧਾਨ ਤੇ ਉਨ੍ਹਾਂ ਦੀ ਟੀਮ ਵੱਲੋਂ ਡਾ: ਰਵਜੋਤ ਸਿੰਘ ਦਾ ਇਸ ਸਮੇਂ ਆਉਣ ’ਤੇ ਸਵਾਗਤ ਕੀਤਾ ਗਿਆ ਤੇ ਪਹੁੰਚੇ ਸੱਜਣਾਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਸਥਾਪਨਾ ਸ਼ਾਮ ਚੁਰਾਸੀ ਸ਼ਹਿਰ ਅੰਦਰ ਕਰਵਾਉਣਾ ਉਨ੍ਹਾਂ ਦਾ ਸੁਪਨਾ ਸੀ, ਜੋ ਕਿ ਅੱਜ ਪੂਰਾ ਹੋਇਆ ਹੈ। ਸ਼ਾਮ ਚੁਰਾਸੀ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਸ਼ਾਮ ਚੁਰਾਸੀ ਦੇ ਲੋਕਾਂ ਦੀ ਸੇਵਾ ਵਾਸਤੇ ਉਹ ਹਮੇਸ਼ਾ ਅੱਗੇ ਹਨ। ਉਦਘਾਟਨਾਂ ਸਮੇਂ ਸਿਮਰਨ ਢੀਂਡਸਾ ਕਾਰਜਸਾਧਕ ਅਫਸਰ, ਮਿਸ ਪ੍ਰਿਅੰਕਾ ਅਗਰਵਾਲ ਜੂਨੀਅਰ ਇੰਜੀਨੀਅਰ, ਸਤਨਾਮ ਸਿੰਘ ਲੇਖਾਕਾਰ, ਕੁਲਜੀਤ ਸਿੰਘ ਮੀਤ ਪ੍ਰਧਾਨ, ਕੁਲਵਿੰਦਰ ਕੌਰ ‘ਆਪ’ ਆਗੂ, ਪਰਮਜੀਤ ਸਹੋਤਾ, ਪ੍ਰੇਮ ਲਾਲ ਗਿੱਲ, ਸੁਰਿੰਦਰ ਸਿੰਘ ਸਾਬਕਾ ਪ੍ਰਧਾਨ, ਅਵਤਾਰ ਸਿੰਘ ਪ੍ਰਿੰਸੀਪਲ ਲਾਇਲਪੁਰ ਖਾਲਸਾ ਸਕੂਲ, ਰਣਧੀਰ ਫਲੋਰਾ ‘ਆਪ’ ਆਗੂ, ਸਰਪੰਚ ਪਿੰਡ ਕਾਲਕਟ, ਮੰਗੀ ਸਰਪੰਚ ਨੂਰਪੁਰ, ਸਰਪੰਚ ਪਿੰਡ ਬਡਾਲਾ ਮਾਹੀ ਤੇ ਹੋਰ ਮੌਜੂਦ ਸਨ।