ਡੀਏਵੀ ਹੁਸ਼ਿਆਰਪੁਰ ਨੂੰ ਮਿਲਿਆ 'ਨੈਸ਼ਨਲ ਚੇਂਜ ਮੇਕਰ ਐਵਾਰਡ
ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਨੂੰ ਮਿਲਿਆ 'ਨੈਸ਼ਨਲ ਚੇਂਜ ਮੇਕਰ ਐਵਾਰਡ 2026'
Publish Date: Sat, 28 Feb 2026 06:38 PM (IST)
Updated Date: Sun, 01 Mar 2026 04:10 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡੀਏਵੀ ਕਾਲਜ ਹੁਸ਼ਿਆਰਪੁਰ ਨੂੰ ਨੈਸ਼ਨਲ ਐਜੂਕੇਸ਼ਨ ਟਰੱਸਟ ਆਫ਼ ਇੰਡੀਆ ਵੱਲੋਂ ਪ੍ਰਤਿਸ਼ਠਿਤ ‘ਨੇਸ਼ਨਲ ਚੇਂਜ ਮੇਕਰ ਅਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਅਵਾਰਡ ਸੰਸਥਾ ਵੱਲੋਂ ਸਿੱਖਿਆ ਖੇਤਰ ਵਿੱਚ ਸ਼ਾਨਦਾਰ ਯੋਗਦਾਨ, ਵਾਤਾਵਰਣ ਦੀ ਸਥਿਰਤਾ ਅਤੇ ਪ੍ਰਭਾਵਸ਼ਾਲੀ ਲਾਗੂਕਰਨ, ਭਾਈਚਾਰਕ ਸਾਂਝ ਅਤੇ ਸੰਸਥਾਗਤ ਤਬਦੀਲੀ ਲਈ ਵਚਨਬੱਧਤਾ ਦੇ ਆਧਾਰ ‘ਤੇ ਪ੍ਰਦਾਨ ਕੀਤਾ ਗਿਆ। ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰਥ ਸ਼ਰਮਾ ਵੱਲੋਂ ਜਾਰੀ ਕੀਤਾ ਗਿਆ ਇਹ ਸਨਮਾਨ ਪੱਤਰ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਿਨਯ ਕੁਮਾਰ ਦੇ ਦੂਰਦਰਸ਼ੀ ਨੇਤ੍ਰਿਤਵ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਮਰਪਿਤ ਭੂਮਿਕਾ ਦਾ ਪ੍ਰਤੀਕ ਹੈ। ਇਸ ਉਪਲੱਬਧੀ ਦਾ ਸਿਹਰਾ ਕਾਲਜ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਦੇ ਸੁਚਾਰੂ ਮਾਰਗਦਰਸ਼ਨ ਨੂੰ ਜਾਂਦਾ ਹੈ। ਪ੍ਰੋਜੈਕਟ ਦੇ ਸਫਲ ਨਿਰਵਹਣ ਵਿੱਚ ਪ੍ਰਿੰਸੀਪਲ ਪ੍ਰੋ. (ਡਾ.) ਵਿਨਯ ਕੁਮਾਰ (ਡਾਇਰੈਕਟਰ), ਐਸੋਸੀਏਟ ਪ੍ਰੋ. ਮੰਜੀਲ ਕੁਮਾਰ (ਕਨਵੀਨਰ), ਡਾ. ਪੰਕਜ ਸ਼ਰਮਾ (ਨੋਡਲ ਅਧਿਕਾਰੀ) ਸਮੇਤ ਡਾ. ਰਾਹੁਲ ਕਾਲੀਆ, ਵਿਨੋਦ, ਕਮਲਜੀਤ ਅਤੇ ਹੋਰ ਟੀਮ ਮੈਂਬਰਾਂ ਦਾ ਅਹਿਮ ਯੋਗਦਾਨ ਰਿਹਾ। ਵੱਖ-ਵੱਖ ਕੋਰਸਾਂ ਅਤੇ ਕਲਾਸਾਂ ਦੇ ਵਿਦਿਆਰਥੀਆਂ ਨੇ ਵੀ ਪ੍ਰੋਜੈਕਟ ਵਿੱਚ ਸਰਗਰਮ ਭਾਗ ਲਿਆ। ਕੰਮਰਾਨੁਲ ਹਕ ਖਾਨ, ਅਨੁਸ਼ਕਾ, ਪ੍ਰਾਚੀ ਸ਼ਰਮਾ, ਹਰਜੀ ਕੌਰ ਵਿਰਕ, ਕਾਜਲਦੀਪ ਕੌਰ, ਸਿਮਰਨਜੀਤ ਕੌਰ ਅਤੇ ਪ੍ਰਿਯਾਂਸ਼ ਸਿੰਘ ਭਾਟੀ ਸਮੇਤ ਹੋਰ ਵਿਦਿਆਰਥੀਆਂ ਦੀ ਸਰਗਰਮ ਭੂਮਿਕਾ ਰਹੀ। ਕਾਲਜ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰਿੰਸੀਪਲ ਵੱਲੋਂ ਚੇਂਜ ਮੇਕਰ ਐਵਾਰਡ 2026 ਦਾ ਸਰਟੀਫਿਕੇਟ ਰਸਮੀ ਤੌਰ ’ਤੇ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੋਜੈਕਟ ਨਾਲ ਜੁੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਨਮਾਨ ਪੱਤਰ ਭੇਟ ਕੀਤੇ ਗਏ। ਇਹ ਸਨਮਾਨ ਡੀ.ਏ.ਵੀ. ਕਾਲਜ ਨੂੰ ਭਾਰਤ ਦੀਆਂ ਮੋਹਰੀ ਸੰਸਥਾਵਾਂ ਦੀ ਕਤਾਰ ਵਿੱਚ ਖੜ੍ਹਾ ਕਰਦਾ ਹੈ।