ਕੁੰਡਾਲ ਪਰਿਵਾਰ ਨੇ ਅੱਖਾਂ ਦਾ ਫਰੀ ਕੈਂਪ ਲਾਇਆ
ਕੁੰਡਾਲ ਪਰਿਵਾਰ ਵਲੋਂ ਸ. ਦਿਲਬਾਗ ਸਿੰਘ 7ਵਾਂ ਅੱਖਾਂ ਦਾ ਫਰੀ ਕੈਂਪ ਲਗਾਇਆ
Publish Date: Sun, 22 Feb 2026 06:36 PM (IST)
Updated Date: Sun, 22 Feb 2026 06:39 PM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਕੁੰਡਾਲ ਪਰਿਵਾਰ ਵਲੋਂ ਸ. ਦਿਲਬਾਗ ਸਿੰਘ ਸਾਬਕਾ ਸੰਮਤੀ ਮੈਂਬਰ ਦੀ ਯਾਦ ਨੂੰ ਸਮਰਪਿਤ ਸੱਤਵਾਂ ਵਿਸ਼ਾਲ ਅੱਖਾਂ ਦਾ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸੰਤ ਬਾਬਾ ਸੇਵਾ ਸਿੰਘ ਕਨੇਡਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੇ ਅਰਦਾਸ ਕਰ ਕੀਤਾ। ਇਸ ਕੈਂਪ ਵਿੱਚ ਮੁੱਖ ਤੌਰ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐੱਸਜੀਪੀਸੀ, ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਅਰਵਿੰਦਰ ਸਿੰਘ ਰਸੂਲਪੁਰ, ਐਮਐਲਏ ਦਸੂਆ ਕਰਮਵੀਰ ਸਿੰਘ ਘੁੰਮਣ ਤੇ ਉਹਨਾਂ ਦੇ ਪਿਤਾ ਜਗਮੋਹਨ ਸਿੰਘ ਬੱਬੂ, ਗੁਰਦੀਪ ਸਿੰਘ ਦਾਰਾਪੁਰ ਸਰਕਲ ਪ੍ਰਧਾਨ ਸ਼ਿਰੋਮਣੀ ਅਕਾਲੀ ਦਲ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਸਪੁੱਤਰ ਹਰਪ੍ਰੀਤ ਸਿੰਘ,ਨਸੀਬ ਸਿੰਘ ਨੇ ਸਭ ਦਾ ਜੀ ਆਇਆ ਆਖਿਆ। ਉਸ ਦੇ ਉਪਰੰਤ ਪੰਜਾਬ ਦੇ ਪ੍ਰਸਿੱਧ ਡਾ. ਡਾ. ਪਰਮਿੰਦਰ ਸਿੰਘ ਥਿੰਦ ਅਤੇ ਡਾ. ਤਰਸੇਮ ਭਾਰਤੀ ਬੇਗੋਵਾਲ ਆਈ ਹਸਪਤਾਲ, ਜਿਲਾ ਕਪੂਰਥਲਾ, ਅਤੇ ਉਹਨਾਂ ਦੀ ਟੀਮ ਵਲੋਂ ਆਏ ਹੋਏ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾਕਟਰ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ 100 ਦੇ ਕਰੀਬ ਮਰੀਜ਼ਾਂ ਨੂੰ ਆਪਰੇਸ਼ਨ ਕਰਾਉਣ ਲਈ ਆਖਿਆ ਗਿਆ। ਕੁੰਡਾਲ ਪਰਿਵਾਰ ਵੱਲੋਂ ਇਹਨਾਂ ਮਰੀਜ਼ਾਂ ਦਾ ਮੁਫਤ ਵਿੱਚ ਆਪਰੇਸ਼ਨ ਕਰਵਾਇਆ ਜਾਵੇਗਾ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਖਬਰ ਲਿਖੇ ਜਾਣ ਤੱਕ 12 ਯੂਨਿਟ ਖੂਨ ਦਾਨ ਹੋ ਚੁੱਕਾ ਸੀ। ਆਪਰੇਸ਼ਨ ਦਾ ਸਾਰਾ ਖਰਚਾ ਕੁੰਡਾਲ ਪਰਿਵਾਰ ਵੱਲੋਂ ਕੀਤਾ ਜਾਵੇਗਾ। ਮੌਕੇ ’ਤੇ ਮੋਹਨ ਕਲੀਨਿਕ ਗੜ੍ਹਦੀਵਾਲਾ ਵਲੋਂ ਡਾਕਟਰ ਅਜੇ ਥੰਮਣ ਅਤੇ ਮਰੀਜ਼ਾਂ ਦਾ ਮੈਡੀਕਲ ਚੈੱਕ-ਅੱਪ ਫਰੀ ਵਿੱਚ ਕੀਤਾ ਗਿਆ ਅਤੇ ਉਹਨਾਂ ਨੂੰ ਮੁਫਤ ਵਿੱਚ ਦਵਾਈਆਂ ਵੰਡੀਆਂ ਗਈਆਂ। ਖਬਰ ਲਿਖੇ ਜਾਣ ਤੱਕ 200 ਦੇ ਕਰੀਬ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਜਾ ਚੁੱਕੀਆਂ ਸਨ। ਇਸ ਮੌਕੇ ਤੇ ਆਏ ਹੋਏ ਸਾਰੇ ਡਾਕਟਰਾਂ ਅਤੇ ਪਤਵੰਤੇ ਸੱਜਣਾਂ ਨੂੰ ਪਰਿਵਾਰ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਈਆਂ ਹੋਈਆਂ ਸਾਰੇ ਮਰੀਜ਼ਾਂ ਦੇ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਸਤਨਾਮ ਸਿੰਘ ਖੁਰਦਾ, ਅਮਨਪ੍ਰੀਤ ਸਿੰਘ, ਕੁਲਵੀਰ ਸਿੰਘ ਸਹੋਤਾ, ਪਮ ਤਲਵੰਡੀ ਜੱਟਾ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਨਿਊਜ਼ੀਲੈਂਡ, ਸੇਵਾ ਸਿੰਘ ਕਨੇਡਾ, ਸੁਖਜੀਤ ਕੌਰ, ਰਣਜੀਤ ਕੌਰ, ਸਤਨਾਮ ਸਿੰਘ ਯੂਐਸਏ, ਲਖਬੀਰ ਕੌਰ, ਇੰਦਰਜੀਤ ਸਿੰਘ ਯੂਕੇ , ਹੀਰਾ ਸਿੰਘ ਯੂਕੇ, ਭਗਤ ਸਿੰਘ ਸਰਪੰਚ ਗੁਰਦਾਸਪੁਰ, ਸਤਬੀਰ ਸਿੰਘ ਸਾਬਕਾ ਸਰਪੰਚ ਖਿਆਲਾ ,, ਸਰਬਜੀਤ ਸਿੰਘ, ਸਤਪਾਲ ਸਿੰਘ, ਅਵਤਾਰ ਸਿੰਘ ਗਿੱਲ ਲੁਧਿਆਣਾ, ਹਰਬੰਸ ਸਿੰਘ ਖਿਆਲਾ ਬੁਲੰਦਾ, ਜਗਮੋਹਨ ਸਿੰਘ ਜਲੰਧਰ, ਸੰਦੀਪ ਸਿੰਘ ਖੜਦੇੜ ਚਲੋ, ਹਰਪ੍ਰੀਤ ਇਟਲੀ ਨਸੀਬ ਸਿੰਘ, ਅਤੇ ਪਿੰਡ ਵਾਸੀ ਅਤੇ ਮਰੀਜ਼ ਹਾਜ਼ਰ ਸਨ।