ਪੰਜਾਬ ਵਾਸੀਆਂ ਦਾ ਹਿਮਾਚਲ ’ਚ ਦਾਖਲਾ ਕੀਤਾ ਮਹਿੰਗਾ
ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਪੰਜਾਬ ਵਾਸੀਆਂ ਦਾ ਹਿਮਾਚਲ ਚ ਬੜਨਾ ਕੀਤਾ ਮਹਿੰਗਾ
Publish Date: Sat, 21 Feb 2026 08:52 PM (IST)
Updated Date: Sun, 22 Feb 2026 04:13 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਘੇ ਸਮਾਜ ਸੇਵੀ ਅਲੋਕ ਰਾਣਾ ਨੇ ਕਿਹਾ ਕੇ ਹਿਮਾਚਲ ਸਰਕਾਰ ਦਾ ਮਾਲੀਆ ਇੰਨਾ ਜ਼ਿਆਦਾ ਡਿੱਗ ਚੁੱਕਾ ਕੇ ਹੁਣ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲਿਆ ਗੱਡੀਆਂ ਤੋ ਲਗਾਨ ਰੂਪੀ ਐਂਟਰੀ ਟੈਕਸ ਵਧਾ ਦਿੱਤਾ ਗਿਆ। ਅਲੋਕ ਰਾਣਾ ਨੇ ਕਿਹਾ ਕੇ ਬੀਤ ਇਲਾਕੇ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਨਾਲ ਲੱਗਦੇ ਹਿਮਾਚਲ ਵਾਲੇ ਬੀਤ ਵਿੱਚ ਹਨ ਜਿੱਥੇ ਰੋਜ਼ ਬੀਤ ਦੇ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਟੈਕਸ ਨੂੰ ਲਗਾਤਾਰ ਵਧਾਉਣ ਨਾਲ ਆਮ ਗਰੀਬ ਲੋਕਾਂ ਦੀ ਜੇਬ ਉੱਤੇ ਭਾਰ ਪਵੇਗਾ ਉਥੇ ਹੀ ਟੈਕਸੀ ਚਲਾ ਕੇ ਆਪਣਾ ਪੇਟ ਭਰਨ ਵਾਲੇ ਟੈਕਸੀ ਡਰਾਈਵਰਾਂ ’ਤੇ ਵੀ ਇਸ ਦਾ ਭਾਰ ਪਵੇਗਾ। ਅਲੋਕ ਰਾਣਾ ਨੇ ਕਿਹਾ ਕੇ ਜਾਂ ਤਾਂ ਹਿਮਾਚਲ ਸਰਕਾਰ ਨੂੰ ਇਹ ਵਧਾਈਆਂ ਐਂਟਰੀ ਟੈਕਸ ਦਰਾਂ ਤੁਰੰਤ ਵਾਪਸ ਲੈਣੀਆਂ ਚਾਹੀਦੀਆਂ ਹਨ ਨਹੀਂ ਤਾਂ ਹਿਮਾਚਲ ਐਂਟਰੀਆਂ ਤੇ ਬੀਤ ਦੇ ਲੋਕਾਂ ਨੂੰ ਨਾਲ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਛੋਟੀ ਕਾਰ ਲਈ ਪਹਿਲਾ 70 ਰੁਪਏ ਪਰਚੀ ਸੀ ਜੋ ਵਧਾ ਕੇ 170 ਰੁਪਏ ਕਰ ਦਿੱਤੀ ਹੈ ।ਵਪਾਰਕ ਗੱਡੀਆਂ ਦੀ ਪਰਚੀ ਵੀ ਲਗਭਗ ਦੁੱਗਣੀ ਕੀਤੀ ਗਈ। ਇਹ ਦੋਵਾਂ ਰਾਜਾਂ ਦੇ ਆਪਸੀ ਸਬੰਧ, ਵਪਾਰ ਅਤੇ ਸੈਰ ਸਪਾਟੇ ਉੱਤੇ ਮਾੜਾ ਪ੍ਰਭਾਵ ਪਵੇਗਾ। ਅਲੋਕ ਰਾਣਾ ਨੇ ਸਖ਼ਤ ਸ਼ਬਦਾਂ ਵਿੱਚ ਇਸਦੀ ਨਿੰਦਾ ਕੀਤੀ ਅਤੇ ਫੈਂਸਲਾ ਵਾਪਸ ਲੈਣ ਲਈ ਹਿਮਾਚਲ ਸਰਕਾਰ ਨੂੰ ਅਪੀਲ ਕੀਤੀ।