ਭਾਜਪਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਡਾ. ਇਸ਼ਾਂਕ ਨੂੰ ਦਿੱਤਾ ਸਮਰਥਨ
ਭਾਜਪਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਡਾ. ਇਸ਼ਾਂਕ ਨੂੰ ਦਿੱਤਾ ਸਮਰਥਨ
Publish Date: Fri, 20 Feb 2026 07:03 PM (IST)
Updated Date: Sat, 21 Feb 2026 04:13 AM (IST)

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ ਯੂਥ ਬਲਾਕ ਪ੍ਰਧਾਨ ਸੰਦੀਪ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਡਾ. ਇਸ਼ਾਂਕ ਨੇ ਇਹਨਾਂ ਨਵੇਂ ਜੁੜੇ ਪਾਰਟੀ ਮੈਂਬਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਨੌਜੁਆਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਹੈ ਅਤੇ ਇਸ ਯੁਵਾ ਟੀਮ ਦੇ ਸਾਡੇ ਨਾਲ ਜੁੜਨ ਨਾਲ ਸਾਡੀ ਇਸ ਸੋਚ ਨੂੰ ਹੋਰ ਬਲ ਮਿਲੇਗਾ। ਸੰਦੀਪ ਸਿੰਘ ਦੇ ਨਾਲ ਮੁੱਖ ਤੌਰ ਤੇ ਦਵਿੰਦਰ ਸਿੰਘ ਅੱਛਰਵਾਲ,ਪ੍ਰੱਭਜੋਤ ਸਿੰਘ ਅੱਛਰਵਾਲ, ਰਤਿਸ਼ ਕੁਮਾਰ ਅੱਛਰਵਾਲ, ਜੋਰਾਵਰ ਸਿੰਘ ਖਾਨਪੁਰ, ਜੁਗੇਸ਼ ਸੰਧੂ ਬਾਹੋਵਾਲ, ਸੋਨੂੰ ਕੋਟਫਤੂਹੀ ਯੂਥ ਬਲਾਕ, ਗੁਰਸ਼ਕਤੀ ਖਾਨਪੁਰ,ਦਮਨ , ਜਸਵੀਰ ਸਿੰਘ ਮਾਹਿਲਪੁਰ ਆਦਿ ਨੇ ਡਾ. ਇਸ਼ਾਂਕ ਦੇ ਹੱਕ ਵਿੱਚ ਆਪ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਸੰਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਯੁਵਾ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਕਾਰਜ ਪ੍ਰਣਾਲੀ ਦੇ ਨਾਲ-ਨਾਲ ਉਹਨਾਂ ਦੇ ਬੇਹੱਦ ਸਾਕਾਰਤਮਕ ਵਿਅਕਤੀਤਵ ਤੋਂ ਵੀ ਬਹੁਤ ਪ੍ਰਭਾਵਿਤ ਹਨ ਅਤੇ ਉਹਨਾ ਨੇ ਵਿਸ਼ਵਾਸ ਜਾਹਿਰ ਕੀਤਾ ਕਿ ਵਿਧਾਇਕ ਡਾ. ਇਸ਼ਾਂਕ ਕੁਮਾਰ ਅਤੇ ਐਮ.ਪੀ.ਡਾ. ਰਾਜ ਕੁਮਾਰ ਚੱਬੇਵਾਲ ਦੀ ਯੋਗ ਅਗਵਾਈ ਵਿੱਚ ਚੱਬੇਵਾਲ ਹਲਕੇ ਦਾ ਵਿਕਾਸ ਨਵੀਆਂ ਉਚਾਈਆਂ ਛੂਹੇਗਾ।