ਪੀਐੱਚਸੀ ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ
ਪੀ.ਐਚ. ਸੀ ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ
Publish Date: Sun, 08 Feb 2026 04:00 PM (IST)
Updated Date: Sun, 08 Feb 2026 04:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸ਼ਟ ਦੀ ਅਗਵਾਈ ਹੇਠ ਪੀ.ਐਚ. ਸੀ ਭੂੰਗਾ ਵਿਖੇ ਵਿਸ਼ਵ ਕੈਸਰ ਜਾਗਰੂਕਤਾ ਦਿਵਸ ਮਨਾਇਆ। ਇਸ ਮੌਕੇ ਡਾ.ਸੁਦੇਸ਼ ਰਾਜਨ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਇਕ ਭਿਆਨਕ ਬਿਮਾਰੀ ਹੈ। ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਕੈਂਸਰ ਦੇ ਮੁੱਖ ਕਾਰਨ ਤੰਬਾਕੂ ਸੇਵਨ, ਸਿਗਰਟਨੋਸ਼ੀ, ਅਸ਼ੁਧ ਵਾਤਾਵਰਨ ਆਦਿ ਕਾਰਨ ਹੁੰਦੇ ਹਨ। ਕੈਂਸਰ ਦੀ ਬਿਮਾਰੀ ਦੇ ਮੁੱਖ ਲੱਛਣ ਹਨ ਭਾਰ ਘਟਣਾ, ਬੁਖ਼ਾਰ, ਥਕਾਵਟ ਚਮੜੀ ਵਿੱਚ ਬਦਲਾਅ, ਅੰਤੜੀਆਂ ਜਾਂ ਬਲੈਡਰ ਫੰਕਸ਼ਨ ਵਿੱਚ ਬਦਲਾਅ, ਜ਼ਖ਼ਮ ਜੋ ਠੀਕ ਨਹੀਂ ਹੁੰਦੇ, ਖ਼ੂਨ ਵਗਣਾ, ਸਰੀਰ ਚ ਕਿਤੇ ਵੀ ਕਠੋਰਤਾ ਜਾਂ ਗੱਠ ਦਾ ਬਣਨਾ, ਨਿਗਲਣ ਵਿੱਚ ਮੁਸ਼ਕਲ, ਲਗਾਤਾਰ ਖੰਘਣਾ ਜਾਂ ਗਲਾ ਬੈਠਣਾ, ਪਿਸ਼ਾਬ ਵਿਚ ਖੂਨ ਆਉਣਾ, ਛਾਤੀ ਵਿੱਚ ਗੰਡ ਦਾ ਹੋਣਾ, ਭੁੱਖ ਘਟ ਲਗਣਾ ਆਦਿ ਹਨ। ਜੇਕਰ ਕਿਸੇ ਵਿਆਕਤੀ ਵਿੱਚ ਇਹ ਲੱਛਣ ਪਾਏ ਜਾਣ ਤਾਂ ਤੁਰੰਤ ਡਾਕਟਰੀ ਜਾਂਚ ਅਤੇ ਟੈਸਟ ਕਰਵਾਉਣੇ ਚਾਹਿਦੇ ਹਨ। ਇਸ ਮੌਕੇ ਉਨ੍ਹਾ ਨੇ ਵੱਖ ਵੱਖ ਤਰ੍ਹਾ ਦੇ ਕੈਂਸਰ ਜਿਵੇ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਛਾਤੀ ਦੇ ਕੈਂਸਰ ਅਤੇ ਮੂੰਹ ਦੇ ਕੈਂਸਰ ਬਾਰੇ ਕਿਹਾ ਕਿ ਕੈਂਸਰ ਦੀ ਭਿਆਨਕ ਬਿਮਾਰੀ ਬਾਰੇ ਜੇਕਰ ਪਹਿਲੇ ਸਟੇਜ ਤੇ ਹੀ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਪੁੂਰੀ ਤਰ੍ਹਾਂ ਸੰਭਵ ਹੈ। ਕੈਂਸਰ ਮਾਹਿਰ ਮੈਡੀਕਲ ਅਫਸਰਾਂ ਦੁਆਰਾ ਆਮ ਲੋਕਾ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ। ਕੈਂਸਰ ਜਾਚ ਪੜਤਾਲ ਕਰਨ ਉਪਰੰਤ ਮਰੀਜਾ ਨੂੰ ੳੁਚ ਪੱਧਰੀ ਹਸਪਤਾਲਾ ਵਿਖੇ ਰੈਫਰ ਕੀਤਾ ਜਾਂਦਾ ਹੈ। ਜਸਤਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕੈਂਸਰ ਰਾਹਤ ਕੋਸ਼ ਦੁਆਰਾ ਮਰੀਜ ਦਾ 1.50 ਲੱਖ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਉਨ੍ਹਾ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਨੂੰ ਜੱੜ੍ਹੋ ਖਤਮ ਕਰਨ ਲਈ ਇਕਜੁੱਟ ਹੋੋਣਾ ਚਾਹਿਦਾ ਹੈ ਅਤੇ ਲੋੋਕਾਂ ਨੂੰ ਕੈਂਸਰ ਪ਼੍ਰਤੀ ਜਾਗਰੂਕ ਕਰਨਾ ਚਾਹਿਦਾ ਹੈ ਤਾਕਿ ਸਿਹਤਮੰਦ ਜੀਵਨ ਬਣਾਉਣ ਲਈ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕੇ । ਇਸ ਮੌਕੇ ਐਲ.ਐਚ.ਵੀ.ਪਰਦੀਪ ਕੌਰ ਅਤੇ ਭੂਪਿੰਦਰ ਕੌਰ, ਮ.ਪ.ਹ.ਵ. ਨਿਸ਼ਾ, ਜਸਵਿੰਦਰ ਕੌਰ, ਸੁਰਜੀਤ ਕੌਰ, ਪੂਨਮ,ਅਨੂਪਮਾ, ਰੋਜੀ, ਅਤੇ ਆਸ਼ਾ ਫੈਸੀਲੀਟੇਟਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।