ਜ਼ਿਲ੍ਹਾ ਬਾਸਕਿਟਬਾਲ ਐਸੋਸ਼ੀਏਸ਼ਨ ਦੀ ਹੋਈ ਮੀਟਿੰਗ
ਜਿਲਾ ਬਾਸਕਿਟਬਾਲ ਐਸੋਸ਼ੀਏਸ਼ਨ ਜਿਲਾ ਬਾਸਕਿਟਬਾਲ ਐਸੋਸ਼ੀਏਸ਼ਨ ਜਿਲਾ ਬਾਸਕਿਟਬਾਲ ਐਸੋਸ਼ੀਏਸ਼ਨ ਜਿਲਾ ਬਾਸਕਿਟਬਾਲ ਐਸੋਸ਼ੀਏਸ਼ਨ
Publish Date: Mon, 13 Oct 2025 08:13 PM (IST)
Updated Date: Tue, 14 Oct 2025 04:09 AM (IST)

ਸਟਾਫ ਰਿਪੋਟਰ,ਪੰਜਾਬੀ ਜਾਗਰਣ,ਹੁਸ਼ਿਆਰਪੁਰ : ਜਿਲਾ ਬਾਸਕਿਟਬਾਲ ਐਸੋਸ਼ੀਏਸ਼ਨ ਦੀ ਇੱਕ ਜ਼ਰੂਰੀ ਮੀਟਿੰਗ ਪ੍ਰੈਜੀਡੈਂਟ ਇੰਜ. ਸੁਰਿੰਦਰ ਸੰਧੂ ਦੀ ਅਗਵਾਈ ਵਿੱਚ ਹੋਈ। ਜਿਸ ’ਚ ਐਸੋਸ਼ੀਏਸ਼ਨ ਸੈਕਟਰੀ ਪ੍ਰੇਮ ਸਿੰਘ ਨੇ ਐਸੋਸੀਏਸ਼ਨ ਵੱਲੋਂ ਪ੍ਰੈਜੀਡੈਂਟ ਇੰਜ. ਸੁਰਿੰਦਰ ਸੰਧੂ ਦਾ ਸਵਾਗਤ ਕੀਤਾ ਅਤੇ ਪਿਛਲੇ ਸਾਲ ਵਿੱਚ ਹੋਏ ਬਾਸਕਿਟਬਾਲ ਟੂਰਨਾਮੈਂਟਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੈਜੀਡੈਂਟ ਸੁਰਿੰਦਰ ਸੰਧੂ ਨੇ ਜ਼ਿਲ੍ਹੇ ’ਚ ਚੱਲ ਰਹੇ ਬਾਸਕਿਟਬਾਲ ਕਲੱਬਾਂ ਦੇ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਲ 2025-26 ਦੀ ਡਿਸਟਿਕ ਚੈਪੀਅਨਸ਼ਿਪ ਦੀਆਂ ਤਰੀਕਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਉਪਨ ਚੈਪੀਅਨਸ਼ਿਪ ਦੀਆਂ ਤਰੀਕਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਉਪਨ ਚੈਪੀਅਨਸ਼ਿਪ 26 ਅਕਤੂਬਰ ਨੂੰ ਪਿੰਡ ਦੌਲਤ ਖਾਂ ਵਿਖੇ ਹੋਵੇਗੀ ਅਤੇ ਅੰਡਰ 14, ਅੰਡਰ 17, ਅੰਡਰ 19 ਡਿਸਟਿਕ ਬਾਸਕਿਟਬਾਲ ਚੈਪੀਅਨਸ਼ਿਪ ਪਿੰਡ ਮੜੂਲੀ ਬ੍ਰਾਹਮਣਾ ਵਿਖੇ 30 ਅਕਤੂਬਰ ਤੋਂ 1 ਨਵੰਬਰ ਤਕ ਹੋਵੇਗੀ। ਇਹ ਬਾਸਕਿਟਬਾਲ ਚੈਪੀਅਨਸ਼ਿਪ ਬਾਸਕਿਟਬਾਲ ਖਿਡਾਰੀ ਲੇਟ ਭਗਤ ਸਿੰਘ ਯੂਐਸਏ ਵਾਲਿਆਂ ਨੂੰ ਸਮਰਪਿਤ ਹੋਵੇਗੀ, ਜੋ ਇਸ ਸਾਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਜਿਲੇ ਵਿੱਚ ਚੱਲ ਰਹੇ ਬਾਸਕਿਟਬਾਲ ਕਲੱਬਾਂ ਤੇ ਕੈਂਪਾਂ ਦੇ ਮੈਂਬਰਾਂ ਨੂੰ ਸੱਦਾ ਦਿਤਾ ਅਤੇ ਇਸ ਚੈਪੀਅਨਸ਼ਿਪ ਵਿੱਚ ਵੱਧ ਤੋਂ ਵੱਧ ਖਿਡਾਰੀਆਂ ਦੀ ਸਮੂਲੀਅਤ ਕੀਤੀ ਜਾਵੇ ਤਾਂ ਡਿਸਟਿਕ ਚੈਪੀਅਨਸ਼ਿਪ ਵਧੀਆ ਤਰੀਕੇ ਨਾਲ ਹੋ ਸਕੇ ਅਤੇ ਜਿਲੇ ਵਿੱਚ ਬਾਸਕਿਟਬਾਲ ਖੇਡ ਨੂੰ ਹੋਰ ਬੁਲੰਦੀਆਂ ਤੇ ਲਿਜਾਇਆ ਜਾ ਸਕੇ।