Hoshiarpur News : ਪਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਬਾਗਾਂ ਦੀ ਦੇਖਭਾਲ ਕਰਦਾ ਸੀ ਗੋਰਖ
ਪਿੰਡ ਵਾਸੀਆਂ ਨੇ ਸਵੇਰ ਤੜਕਸਾਰ ਪਿੰਡ ਲੰਮੇ-ਨੂਰਪੁਰ-ਸ਼ਾਮਚੁਰਾਸੀ ਸੜਕ 'ਤੇ ਪਏ ਗੋਰਖ ਮੁਖੀਆ ਨੂੰ ਦੇਖਿਆ ਜੋ ਲਹੂ ਨਾਲ ਲੱਥਪੱਥ ਸੀ ਜਿਸਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਹੋਇਆ ਸੀ। ਜਿਸਦੀ ਸੂਚਨਾ ਉਨ੍ਹਾਂ ਤੁਰੰਤ ਸ਼ਾਮਚੁਰਾਸੀ ਪੁਲਿਸ ਨੂੰ ਕੀਤੀ।
Publish Date: Wed, 26 Mar 2025 06:06 PM (IST)
Updated Date: Wed, 26 Mar 2025 06:10 PM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸ਼ਾਮਚੁਰਾਸੀ ਦੇ ਨਜ਼ਦੀਕ ਪੈਂਦੇ ਪਿੰਡ ਲੰਮੇ ਵਿਖੇ ਬਾਗਾਂ ਦੀ ਦੇਖਭਾਲ ਕਰਦੇ ਪਰਵਾਸੀ ਮਜ਼ਦੂਰ ਦੀ ਪਿੰਡ ਲੰਮੇ-ਨੂਰਪੁਰ-ਸ਼ਾਮਚੁਰਾਸੀ ਸੜਕ 'ਤੇ ਭੇਤਭਰੀ ਹਾਲਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਰਖ ਮੁਖੀਆ ਪੁੱਤਰ ਤੋਮਾ ਮੁਖੀਆ (ਬਿਹਾਰ) ਦਾ ਰਹਿਣ ਵਾਲਾ ਸੀ ਅਤੇ ਲਗਪਗ 2 ਮਹੀਨਿਆਂ ਤੋਂ ਹੈਪੀ ਕੁਮਾਰ ਪੁੱਤਰ ਵਿਜੇ ਕੁਮਾਰ (ਅੰਮ੍ਰਿਤਸਰ) ਦੇ ਪਿੰਡ ਲੰਮੇ ਵਿਖੇ ਲਗਾਏ ਗਏ ਬਾਗਾਂ ਦੀ ਰਖਵਾਲੀ ਕਰਦਾ ਸੀ।
ਪਿੰਡ ਵਾਸੀਆਂ ਨੇ ਸਵੇਰ ਤੜਕਸਾਰ ਪਿੰਡ ਲੰਮੇ-ਨੂਰਪੁਰ-ਸ਼ਾਮਚੁਰਾਸੀ ਸੜਕ 'ਤੇ ਪਏ ਗੋਰਖ ਮੁਖੀਆ ਨੂੰ ਦੇਖਿਆ ਜੋ ਲਹੂ ਨਾਲ ਲੱਥਪੱਥ ਸੀ ਜਿਸਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਹੋਇਆ ਸੀ। ਜਿਸਦੀ ਸੂਚਨਾ ਉਨ੍ਹਾਂ ਤੁਰੰਤ ਸ਼ਾਮਚੁਰਾਸੀ ਪੁਲਿਸ ਨੂੰ ਕੀਤੀ। ਸ਼ਾਮਚੁਰਾਸੀ ਪੁਲਿਸ ਦੇ ਇੰਚਾਰਜ ਏਐੱਸਆਈ ਗੁਰਮੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।