Hoshiarpur News : ਦੁਬਈ 'ਚ ਫਸਿਆ ਸੈਲਾ ਖੁਰਦ ਦਾ ਨੌਜਵਾਨ, ਇਸ ਮਾਮਲੇ 'ਚ ਹੋਇਆ 17 ਲੱਖ ਜੁਰਮਾਨਾ
ਗੜ੍ਹਸ਼ੰਕਰ ਦੇ ਸੈਲਾ ਖੁਰਦ ਪਿੰਡ ਦਾ 32 ਸਾਲਾ ਵਿਅਕਤੀ ਰਵਿੰਦਰ ਬਿਹਤਰ ਭਵਿੱਖ ਲਈ ਦੁਬਈ ਗਿਆ ਸੀ। ਸੜਕ ਹਾਦਸੇ ਦੇ ਮਾਮਲੇ ਵਿੱਚ 17 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਜੇਲ੍ਹ ਵਿੱਚ ਹੈ। ਪਰਿਵਾਰ ਨੇ ਪੁੱਤਰ ਦੀ ਰਿਹਾਈ ਲਈ ਸਰਕਾਰ ਅਤੇ ਸਮਾਜਿਕ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
Publish Date: Thu, 16 Oct 2025 07:40 PM (IST)
Updated Date: Thu, 16 Oct 2025 07:43 PM (IST)
ਪੱਤਰ ਪ੍ਰੇਰਕ, ਮਾਹਿਲਪੁਰ : ਗੜ੍ਹਸ਼ੰਕਰ ਦੇ ਸੈਲਾ ਖੁਰਦ ਪਿੰਡ ਦਾ 32 ਸਾਲਾ ਵਿਅਕਤੀ ਰਵਿੰਦਰ ਬਿਹਤਰ ਭਵਿੱਖ ਲਈ ਦੁਬਈ ਗਿਆ ਸੀ। ਸੜਕ ਹਾਦਸੇ ਦੇ ਮਾਮਲੇ ਵਿੱਚ 17 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਜੇਲ੍ਹ ਵਿੱਚ ਹੈ। ਪਰਿਵਾਰ ਨੇ ਪੁੱਤਰ ਦੀ ਰਿਹਾਈ ਲਈ ਸਰਕਾਰ ਅਤੇ ਸਮਾਜਿਕ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਇਸ ਸਾਲ ਫਰਵਰੀ ਵਿੱਚ ਦੁਬਈ ਗਿਆ ਸੀ, ਜਿੱਥੇ ਉਸ ਨੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਟ੍ਰੇਲਰ ਚਲਾਉਣਾ ਸ਼ੁਰੂ ਕੀਤਾ ਸੀ।
ਉਸ ਨੂੰ ਅਜੇ ਤੱਕ ਪਹਿਲੀ ਤਨਖਾਹ ਨਹੀਂ ਮਿਲੀ ਸੀ। ਉਹ ਆਬੂਧਾਬੀ ਜਾ ਰਿਹਾ ਸੀ। ਸੜਕ ਦੇ ਵਿਚਕਾਰ ਖੜ੍ਹੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਕ ਨੌਜਵਾਨ ਨੂੰ ਉਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੁਬਈ ਪੁਲਿਸ ਨੇ ਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਜੇਲ੍ਹ ਭੇਜ ਦਿੱਤਾ। ਹਾਲਾਂਕਿ ਪੁਲਿਸ ਨੇ ਜਾਂਚ ਦੌਰਾਨ ਉਸ ਨੂੰ ਬੇਕਸੂਰ ਐਲਾਨ ਦਿੱਤਾ ਸੀ ਪਰ ਉਸ ਨੂੰ ਨੌਜਵਾਨ ਦੀ ਮੌਤ ਦਾ 30 ਪ੍ਰਤੀਸ਼ਤ ਦੋਸ਼ੀ ਪਾਇਆ ਗਿਆ। ਉਸ ਨੂੰ 50 ਹਜ਼ਾਰ ਦਰਾਮ ਦਾ ਜੁਰਮਾਨਾ ਲਗਾਇਆ ਗਿਆ, ਜੋ ਕਿ ਭਾਰਤੀ ਮੁਦਰਾ ਵਿੱਚ ਲਗਪਗ 17 ਲੱਖ ਰੁਪਏ ਬਣਦਾ ਹੈ।