ਹੁਸ਼ਿਆਰਪੁਰ ਨਗਰ ਕੌਂਸਲ ਚੋਣਾਂ : ਦੁਪਹਿਰ 2 ਵਜੇ ਤੱਕ 46.48% ਵੋਟਿੰਗ ਦਰਜ; ਗੜ੍ਹਦੀਵਾਲਾ 58.98 ਫੀਸਦੀ ਨਾਲ ਸਭ ਤੋਂ ਅੱਗੇ
ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਨਗਰ ਕੌਂਸਲਾਂ ਵਿੱਚ ਚੱਲ ਰਹੀ ਵੋਟਿੰਗ ਦੌਰਾਨ ਦੁਪਹਿਰ 2 ਵਜੇ ਤੱਕ ਕੁੱਲ 46.48 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਦੁਪਹਿਰ ਤੱਕ ਵੋਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੋਲਿੰਗ ਕੇਂਦਰਾਂ ’ਤੇ ਲਗਾਤਾਰ ਭੀੜ ਬਣੀ ਰਹੀ।
Publish Date: Tue, 26 May 2026 02:38 PM (IST)
Updated Date: Tue, 26 May 2026 02:43 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਨਗਰ ਕੌਂਸਲਾਂ ਵਿੱਚ ਚੱਲ ਰਹੀ ਵੋਟਿੰਗ ਦੌਰਾਨ ਦੁਪਹਿਰ 2 ਵਜੇ ਤੱਕ ਕੁੱਲ 46.48 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਦੁਪਹਿਰ ਤੱਕ ਵੋਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੋਲਿੰਗ ਕੇਂਦਰਾਂ ’ਤੇ ਲਗਾਤਾਰ ਭੀੜ ਬਣੀ ਰਹੀ।
ਅੰਕੜਿਆਂ ਅਨੁਸਾਰ ਨਗਰ ਕੌਂਸਲ ਮੁਕੇਰੀਆਂ ਵਿੱਚ 44.37 ਫੀਸਦੀ, ਦਸੂਹਾ ਵਿੱਚ 45.51 ਫੀਸਦੀ, ਉੜਮੁੜ ਟਾਂਡਾ ਵਿੱਚ 46.01 ਫੀਸਦੀ, ਹਰਿਆਣਾ ਵਿੱਚ 50.57 ਫੀਸਦੀ, ਗੜ੍ਹਦੀਵਾਲਾ ਵਿੱਚ ਸਭ ਤੋਂ ਵੱਧ 58.98 ਫੀਸਦੀ ਅਤੇ ਗੜ੍ਹਸ਼ੰਕਰ ਵਿੱਚ 44.92 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਪੂਰਾ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੇ ਨਜ਼ਰੀਏ ਨਾਲ ਪੋਲਿੰਗ ਬੂਥਾਂ ’ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕਿਤੇ ਵੀ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਨਾ ਵਾਪਰੇ।