Hoshiarpur Accident : ਬੇਕਾਬੂ ਹੋਕੇ ਬਿਜਲੀ ਦੇ ਖੰਭੇ ਨਾਲ ਟਕਰਾਈ ਇੰਡੀਗੋ, ਚਾਲਕ ਸਣੇ ਪੰਜ ਜਣੇ ਜ਼ਖ਼ਮੀ
ਮੁੱਖ ਮਾਰਗ ਮਾਹਿਲਪੁਰ ਹੁਸ਼ਿਆਰਪੁਰ 'ਤੇ ਪੈਂਦੇ ਪਿੰਡ ਜੈਤਪੁਰ ਦੇ ਨਜ਼ਦੀਕ ਇਕ ਇੰਡੀਗੋ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਕਾਰ ਚਾਲਕ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ।
Publish Date: Sat, 09 May 2026 07:41 PM (IST)
Updated Date: Sat, 09 May 2026 07:44 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਮੁੱਖ ਮਾਰਗ ਮਾਹਿਲਪੁਰ ਹੁਸ਼ਿਆਰਪੁਰ 'ਤੇ ਪੈਂਦੇ ਪਿੰਡ ਜੈਤਪੁਰ ਦੇ ਨਜ਼ਦੀਕ ਇਕ ਇੰਡੀਗੋ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਕਾਰ ਚਾਲਕ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ।
ਜਾਣਕਾਰੀ ਮੁਤਾਬਿਕ ਸੜਕ ਸੁਰੱਖਿਆ ਦੇ ਮੁਲਾਜਿਮ ਬਲਜਿੰਦਰ ਸਿੰਘ ਨੇ ਦੱਸਿਆ ਕਿ ਚੰਦਰ ਸ਼ੇਖਰ ਨਿਵਾਸੀ ਆਦਮਪੁਰ ਆਪਣੇ ਰਿਸ਼ਤੇਦਾਰਾਂ ਲਵਲੀਨ ਕੌਰ, ਜਸਵਿੰਦਰ ਕੌਰ, ਲਖਵਿੰਦਰ ਕੌਰ,ਕੁਲਵਿੰਦਰ ਕੌਰ ਨਾਲ ਇੰਡੀਗੋ ਕਾਰ (ਪੀਬੀ 65 ਐਨ 9845) ਤੇ ਸਵਾਰ ਹੋ ਕੇ ਹੁਸ਼ਿਆਰਪੁਰ ਵੱਲ ਨੂੰ ਜਾ ਰਹੇ ਸਨ। ਜਦ ਉਹ ਅੱਡਾ ਜੈਤਪੂਰ ਤੋਂ ਅੱਗੇ ਪੈਟਰੋਲ ਪੰਪ ਤੇ ਭੱਠੇ ਦੇ ਵਿਚਕਾਰ ਪਹੁੰਚੇ ਤਾਂ ਕਿਸੇ ਵਾਹਨ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਕਾਰ ਚਾਲਕ ਚੰਦਰ ਸ਼ੇਖਰ ਲਵਲੀਨ ਕੌਰ, ਜਸਵਿੰਦਰ ਕੌਰ, ਲਖਵਿੰਦਰ ਕੌਰ,ਕੁਲਵਿੰਦਰ ਕੌਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਡਾਇਲ 112 ਤੇ ਫੋਨ ਕੀਤਾ ਸੜਕ ਸੁਰੱਖਿਆ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਪਹੁੰਚਾਇਆ।