ਐੱਸਡੀ ਕਾਲਜ ਫਾਰ ਵੂਮੈਨ ’ਚ ਸਨਮਾਨ ਸਮਾਗਮ
ਐੱਸਡੀ ਕਾਲਜ ਫਾਰ ਵੂਮੈਨ ’ਚ ਸਨਮਾਨ ਸਮਾਰੋਹ ਕਰਵਾਇਆ
Publish Date: Fri, 24 Apr 2026 07:17 PM (IST)
Updated Date: Fri, 24 Apr 2026 07:22 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ਦੇ ਪੀਜੀ ਕਾਮਰਸ ਤੇ ਪ੍ਰਬੰਧਕੀ ਵਿਭਾਗ ਨੇ ਸੈਸ਼ਨ 2025-26 ਲਈ ਕਾਮਰਸ ਕਲੱਬ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਵਿਭਾਗ ਵਿੱਚ ਸਾਲ ਭਰ ਦੇ ਯੋਗਦਾਨ ਲਈ 64 ਟਰਾਫੀਆਂ ਤੇ ਸਰਟੀਫਿਕੇਟ ਦਿੱਤੇ। ਕਾਮਰਸ ਕਲੱਬ ਦੇ 49 ਅਹੁਦੇਦਾਰ, ਕਾਰਜਕਾਰੀ ਮੈਂਬਰਾਂ ਨੇ ਵਿਸ਼ਵ ਸੈਰ-ਸਪਾਟਾ ਦਿਵਸ ਤੇ ਥੀਮ-ਅਧਾਰਤ ਪੋਸਟਰ ਬਣਾਉਣਾ ਤੇ ਯੂਜੀ ਤੇ ਪੀਜੀ ਪੱਧਰ ਤੇ ਵਿਕਸਤ ਭਾਰਤ, ਭਾਰਤ 2047 ਤੇ ਪਾਵਰ ਪੁਆਇੰਟ ਪੇਸ਼ਕਾਰੀ ਕੀਤੀ। ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਉਨ੍ਹਾਂ ’ਚ ਪਾਏ ਗਏ ਯੋਗਦਾਨ ਲਈ ਹਮੇਸ਼ਾ ਯਾਦ ਉਤਸ਼ਾਹਿਤ ਕੀਤਾ। ਵਿਭਾਗ ਮੁਖੀ ਅਲਕਾ ਸ਼ਰਮਾ ਨੇ ਕਾਮਰਸ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਮਰਸ ਕਲੱਬ ਦੀ ਡੀਨ ਸ਼ਿਖਾ ਪੁਰੀ ਤੇ ਵਿਭਾਗ ਦੇ ਹੋਰ ਫੈਕਲਟੀ ਮੈਂਬਰਾਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।