ਚੰਦਰ ਮੋਹਨ ਪ੍ਰਧਾਨ ਬਣਨ ’ਤੇ ਸਨਮਾਨਿਤ
12ਵੀਂ ਵਾਰ ਆਰਿਆ ਸਿੱਖਿਆ ਮੰਡਲ ਦਾ ਪ੍ਰਧਾਨ ਬਨਣ ’ਤੇ ਕੀਤਾ ਸਨਮਾਨਿਤ
Publish Date: Mon, 18 May 2026 06:56 PM (IST)
Updated Date: Mon, 18 May 2026 06:57 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ’ਚ ਕਰਵਾਈ ਆਰਿਆ ਸਿੱਖਿਆ ਮੰਡਲ ਦੀ ਸਾਲਾਨਾ ਮੀਟਿੰਗ ਦੌਰਾਨ ਲਗਾਤਾਰ ਚੰਦਰ ਮੋਹਨ ਨੂੰ 12ਵੀਂ ਵਾਰ ਆਰਿਆ ਸਿੱਖਿਆ ਮੰਡਲ ਦਾ 3 ਸਾਲਾਂ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ। ਕੇਐੱਮਵੀ ਦੀ ਡਾਇਰੈਕਟਰ ਪ੍ਰੋ. ਡਾ.ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਚੰਦਰ ਮੋਹਨ ਦੀ ਦੂਰਦਰਸ਼ਤਾ, ਸਮਰਪਣ, ਪਰਉਪਕਾਰਤਾ ਅਤੇ ਮਨ ਅਤੇ ਦਿਲ ਦੇ ਵਿਲੱਖਣ ਗੁਣ ਲੱਖਾਂ ਨੌਜਵਾਨਾਂ, ਖਾਸ ਕਰਕੇ ਔਰਤਾਂ ਨੂੰ ਸਸ਼ਕਤ ਬਣਾਉਣ ਵਿੱਚ ਬਹੁਤ ਸਹਾਇਕ ਰਹੇ ਹਨ। ਮੀਟਿੰਗ ਵਿੱਚ ਆਲੋਕ ਸੋਂਧੀ, ਡਾ. ਸੁਸ਼ਮਾ ਚਾਵਲਾ, ਡਾ. ਸੁਸ਼ਮਾ ਚੋਪੜਾ, ਸੁਰੇਸ਼ ਸੇਠ, ਧਰੁਵ ਮਿੱਤਲ, ਨੀਰਜਾ ਮੋਹਨ, ਅਨੁਰਾਧਾ ਸੋੰਧੀ, ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ, ਡਾ. ਪ੍ਰਦੀਪ ਭੰਡਾਰੀ, ਡਾ. ਐੱਸ.ਪੀ. ਗੁਪਤਾ, ਡਾ. ਐੱਸ.ਕੇ. ਸ਼ਰਮਾ, ਸੰਜੇ ਸਭਰਵਾਲ, ਭਾਵਨਾ ਸਭਰਵਾਲ, ਸ਼ਾਲਿਨੀ ਗੁਪਤਾ, ਹਰੀਸ਼ ਗੁਪਤਾ, ਜੋਤੀ ਸੱਗੀ, ਰਚਨਾ ਮੋਂਗਾ, ਕਵਿਤਾ ਭਾਰਦਵਾਜ ਅਤੇ ਵੰਦਨਾ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਸਮੂਹ ਕੇ.ਐੱਮ.ਵੀ. ਪਰਿਵਾਰ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਚੰਦਰ ਮੋਹਨ ਨੂੰ ਵਧਾਈ ਦਿੱਤੀ। ਉਨ੍ਹਾਂ ਕੇ.ਐੱਮ.ਵੀ. ਦੇ ਨਾਲ-ਨਾਲ ਆਰਿਆ ਸਿੱਖਿਆ ਮੰਡਲ ਦੋਆਬਾ ਕਾਲਜ, ਜਲੰਧਰ ਮਾਡਲ ਸਕੂਲ, ਦੇਵ ਰਾਜ ਸੀਨੀਅਰ ਸੈਕੰਡਰੀ ਸਕੂਲ ਅਤੇ ਦੇਵ ਰਾਜ ਪਬਲਿਕ ਸਕੂਲ ਦਾ ਸੰਚਾਲਨ ਵੀ ਕਰਦਾ ਹੈ ਅਤੇ ਹਮੇਸ਼ਾ ਮਨੁੱਖੀ ਯਤਨਾਂ ਵਿੱਚ ਅਗੇਤੀ ਭੂਮਿਕਾ ਨਿਭਾਉਂਦਾ ਹੈ।