ਹੋਮਿਓਪੈਥਿਕ ਸਸਤੀ ਤੇ ਕਾਰਗਰ ਇਲਾਜ ਪ੍ਰਣਾਲੀ : ਪ੍ਰਿੰਸੀਪਲ
ਹੋਮਿਓਪੈਥਿਕ ਸਸਤੀ ਤੇ ਕਾਰਗਰ ਇਲਾਜ ਪ੍ਰਣਾਲੀ-ਪ੍ਰਿੰਸੀਪਲ ਡਾ.ਪ੍ਰਮੋਦ ਕੁਮਾਰ
Publish Date: Sun, 26 Apr 2026 08:09 PM (IST)
Updated Date: Sun, 26 Apr 2026 08:13 PM (IST)

- ਹੋਮਿਓਪੈਥੀ ਦੇ ਬਾਨੀ ਡਾ. ਸੈਮੂਅਲ ਹੈਨੇਮਨ ਦੇ 271ਵੇਂ ਜਨਮ ਦਿਵਸ ਸਬੰਧੀ ਕਰਵਾਇਆ ਵਿਸ਼ੇਸ਼ ਸਮਾਗਮ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਦੋਆਬਾ ਹੋਮਿਓਪੈਥੀ ਸਟੱਡੀ ਸਰਕਲ ਜਲੰਧਰ ਵੱਲੋਂ ਹੋਮਿਓਪੈਥੀ ਦੇ ਬਾਨੀ ਡਾ. ਸੈਮੂਅਲ ਹੈਨੇਮਨ ਦੇ 271ਵੇਂ ਜਨਮ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਹੋਟਲ ਪ੍ਰੈਜ਼ੀਡੈਂਟ ਨਿਊ ਕੋਰਟ ਸਿਵਲ ਲਾਈਨ ਵਿਖੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੈ ਪ੍ਰਿੰਸੀਪਲ ਲਾਰਡ ਮਹਾਵੀਰਾ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਪ੍ਰਿੰਸੀਪਲ ਡਾ. ਪ੍ਰਮੋਦ ਕੁਮਾਰ ਵੱਲੋਂ ਡਾ. ਸੈਮੂਅਲ ਹੈਨੇਮਨ ਦੀ ਤਸਵੀਰ ਅੱਗੇ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਹੈਨੇਮੈਨੀਅਨ ਐਵਾਰਡੀ ਡਾ. ਨੀਲਮ ਅਵਤਾਰ ਸਿੰਘ, ਆਰਥਰ ਹੋਮਿਓਪੈਥੀ ਤੇ ਮਾਈਂਡ ਮਾਰਵਲੈੱਸ ਸਫੀਅਰ ਵੈਟਰਨ ਹੋਮਿਓਪੈਥ ਅਵਾਰਡੀ ਡਾ. ਜੇਕੇ ਵਿੱਗ, ਸੋਲਨ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਪ੍ਰੋ. ਡਾ. ਮੁਕਤਿੰਦਰ ਸਿੰਘ, ਡਾ. ਚਰਨਜੀਤ ਲਾਲ, ਡਾ. ਸ਼ਕਤੀ ਮਹਿੰਦਰੂ ਅਤੇ ਡਾ. ਸੁਭਾਸ਼ ਚੰਦਰ ਨਿਸਤੰਦਰ ਵੱਲੋਂ ਵੀ ਡਾ. ਸੈਮੂਅਲ ਹੈਨੇਮਨ ਦੀ ਤਸਵੀਰ ਅੱਗੇ ਜੋਤ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਲਾਰਡ ਮਹਾਵੀਰਾ ਹੋਮਿਓਪੈਥਿਕ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਪ੍ਰਿੰਸੀਪਲ ਡਾ. ਪ੍ਰਮੋਦ ਕੁਮਾਰ ਵਲੋਂ ਹੋਮਿਓਪੈਥੀ ਇਲਾਜ ਪ੍ਰਣਾਲੀ ’ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਹੋਮਿਓਪੈਥਿਕ ਇਲਾਜ ਪ੍ਰਣਾਲੀ ਸਸਤੀ ਅਤੇ ਕਾਰਗਰ ਹੈ। ਉਨ੍ਹਾਂ ਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਮਾਹਿਰ ਡਾਕਟਰਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਹੋਮਿਓਪੈਥੀ ਇਲਾਜ ਪ੍ਰਣਾਲੀ ਬਾਰੇ ਜਾਣੂ ਕਰਵਾਇਆ ਜਾਵੇ। ਹੈਨੇਮੇਨੀਅਨ ਐਵਾਰਡੀ ਡਾ. ਨੀਲਮ ਅਵਤਾਰ ਸਿੰਘ ਨੇ ਹੋਮਿਓਪੈਥੀ ਦੇ ਪ੍ਰਸਾਰ ਵਿੱਚ ਕੈਂਪਾਂ ਦੀ ਜ਼ਰੂਰਤ ਬਾਰੇ ਜਾਣਕਾਰੀ ਦਿੱਤੀ। ਵੈਟਰਨ ਹੋਮਿਓਪੈਥ ਐਵਾਰਡੀ ਡਾ. ਜੇਕੇ ਵਿਗ ਨੇ ਹਮਿਓਪੈਥੀ ਦੇ ਬਾਨੀ ਡਾ. ਸੈਮੂਅਲ ਹੈਨੇਮਨ ਦੀ ਜੀਵਨੀ ਤੇ ਰੋਸ਼ਨੀ ਪਾਈ ਅਤੇ ਮਨੁੱਖੀ ਸੇਵਾ ਨੂੰ ਸਮਰਪਿਤ ਹੋ ਕੇ ਮਰੀਜ਼ਾਂ ਨੂੰ ਠੀਕ ਕਰਨ ਲਈ ਕਿਹਾ। ਇਸ ਉਪਰੰਤ ਦੋਆਬਾ ਹੋਮਿਓਪੈਥਿਕ ਸਟੱਡੀ ਸਰਕਲ ਦੇ ਕਨਵੀਨਰ ਡਾ. ਚਰਨਜੀਤ ਲਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਭਰ ਤੋਂ ਆਏ ਹੋਮਿਓਪੈਥੀ ਦੇ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਹੈਮਿਓਪੈਥਿਕ ਦਵਾਈ ਦੀ ਚੋਣ ਸਹੀ ਹੋਵੇ ਤਾਂ ਪੁਰਾਣੀਆਂ ਅਤੇ ਪੇਚੀਦਾ ਬਿਮਾਰੀਆਂ ਨੂੰ ਜਲਦੀ ਅਤੇ ਪੱਕੇ ਤੌਰ ’ਤੇ ਠੀਕ ਕੀਤਾ ਜਾ ਸਕਦਾ ਹੈ। ਚੇਅਰਮੈਨ ਡਾ. ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਹੋਮਿਓਪੈਥੀ ਦਵਾਈਆਂ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਆਪ੍ਰੇਸ਼ਨ ਦੱਸਿਆ ਗਿਆ ਹੋਵੇ, ਨੂੰ ਹੋਮਿਓਪੈਥੀ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ। ਆਨਰੇਰੀ ਫਾਈਨਾਂਸ਼ੀਅਲ ਸਕੱਤਰ ਡਾ. ਸੁਭਾਸ਼ ਚੰਦਰ ਨਿਸਤੰਦਰ ਨੇ ਦੱਸਿਆ ਕਿ ਹੋਮਿਓਪੈਥੀ ਦੇ ਬਾਨੀ ਡਾ. ਸੈਮੂਅਲ ਹੈਨੇਮਨ ਦਾ ਜਨਮ ਦਿਹਾੜਾ ਹੋਮਿਓਪੈਥਿਕ ਸਟੱਡੀ ਸਰਕਲ ਵਲੋਂ ਹਰ ਸਾਲ ਅਪ੍ਰੈਲ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਡਾ. ਮੁਕਤਿੰਦਰ ਸਿੰਘ ਵੱਲੋਂ ਮਰੀਜ਼ਾਂ ਖਾਸ ਕਰਕੇ ਬੱਚਿਆਂ ਦੇ ਇਲਾਜ ਕਰਨ ਦੇ ਵੱਖ-ਵੱਖ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ. ਪ੍ਰਮੋਦ ਕੁਮਾਰ ਵਲੋਂ ਡਾ.ਨੀਲਮ ਅਵਤਾਰ ਸਿੰਘ ਨੂੰ ਹੈਨੇਮੈਨੀਅਨ ਐਵਾਰਡ ਅਤੇ ਡਾ. ਜੇਕੇ ਵਿੱਗ ਨੂੰ ਵੈਟਰਨ ਹੋਮਿਓਪੈਥ ਐਵਾਰਡ ਨਾਲ ਸਮਨਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਭਰ ਤੋਂ 125 ਦੇ ਲਗਭਗ ਹੋਮਿਓਪੈਥੀ ਪ੍ਰਣਾਲੀ ਦੇ ਮਾਹਿਰ ਡਾਕਟਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।