ਆਰਮੀ ਗਰਾਊਂਡ ਟਾਂਡਾ 'ਚ ਕਰਵਾਏ ਹਾਕੀ ਮੁਕਾਬਲੇ
ਆਰਮੀ ਗਰਾਊਂਡ ਟਾਂਡਾ 'ਚ ਆਰਮੀ ਹਾਕੀ ਕਲੱਬ ਵੱਲੋਂ ਕੌਮੀ ਖੇਡ ਦਿਵਸ ਮਨਾਇਆ ਗਿਆਆਰਮੀ ਗਰਾਊਂਡ ਟਾਂਡਾ 'ਚ ਆਰਮੀ ਹਾਕੀ ਕਲੱਬ ਵੱਲੋਂ ਕੌਮੀ ਖੇਡ ਦਿਵਸ ਮਨਾਇਆ ਗਿਆ ਤੇ ਹਾਕੀ ਮੁਕਾਬਲੇ ਕਰਵਾਏ ਗਏ।
Publish Date: Wed, 31 Aug 2022 02:57 PM (IST)
Updated Date: Wed, 31 Aug 2022 02:57 PM (IST)

ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਆਰਮੀ ਗਰਾਊਂਡ ਟਾਂਡਾ 'ਚ ਆਰਮੀ ਹਾਕੀ ਕਲੱਬ ਵੱਲੋਂ ਕੌਮੀ ਖੇਡ ਦਿਵਸ ਮਨਾਇਆ ਗਿਆ ਤੇ ਹਾਕੀ ਮੁਕਾਬਲੇ ਕਰਵਾਏ ਗਏ। ਕੋਚ ਤਰਲੋਕ ਸਿੰਘ ਦੀ ਅਗਵਾਈ ਵਿਚ ਹੋਏ ਇਨ੍ਹਾਂ ਹਾਕੀ ਮੁਕਾਬਲਿਆਂ ਦੌਰਾਨ ਸਬ ਤੋਂ ਪਹਿਲਾ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਉਨਾਂ੍ਹ ਦੇ ਜਨਮ ਦਿਨ ਮੌਕੇ ਯਾਦ ਕੀਤਾ ਗਿਆ। ਇਸ ਮੌਕੇ ਤਰਲੋਕ ਸਿੰਘ ਨੇ ਬੱਚਿਆਂ ਨੂੰ ਮੇਜਰ ਧਿਆਨ ਚੰਦ ਦੇ ਜੀਵਨ ਤੇ ਪ੍ਰਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨਾਂ੍ਹ ਵਰਗੇ ਮਹਾਨ ਖਿਡਾਰੀਆਂ ਨੂੰ ਆਪਣਾ ਰੋਲ ਮਾਡਲ ਬਣਾਉਣ ਦੀ ਪੇ੍ਰਰਨਾ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨਾਂ ਦੇ ਰੂਪ ਵਿਚ ਸ਼ਾਮਲ ਆਰਮੀ ਗਰਾਊਂਡ ਵਿਕਾਸ ਕਮੇਟੀ ਦੇ ਮੈਂਬਰਾਂ ਬਲਰਾਮ ਸੈਣੀ,ਪ੍ਰਰੀਤਮ ਸਿੰਘ, ਬਲਰਾਜ ਸਿੰਘ, ਹਰਮੀਤ ਸਿੰਘ ਅੌਲਖ, ਤਜਿੰਦਰ ਸਿੰਘ ਿਢੱਲੋਂ, ਵਰਿੰਦਰ ਪੁੰਜ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਖੇਡ ਮੁਕਾਬਲੇ ਸ਼ੁਰੂ ਕਰਵਾਏ। ਕਮੇਟੀ ਟੀਮ ਨੇ ਹਾਕੀ ਖੇਡ ਨੂੰ ਇਲਾਕੇ ਵਿਚ ਮੁੜ ਸੁਰਜੀਤ ਕਰਨ ਲਈ ਕੋਚ ਤਰਲੋਕ ਸਿੰਘ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹਾਕੀ ਦੇ ਖ਼ਿਤਾਬੀ ਮੁਕਾਬਲੇ ਵਿਚ ਆਰਮੀ ਰੈੱਡ ਅਤੇ ਆਰਮੀ ਗ੍ਰੀਨ ਟੀਮਾਂ ਵਿਚ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ । ਨਿਰਧਾਰਿਤ ਸਮੇ ਵਿਚ ਦੋਵੇਂ ਟੀਮਾਂ ਵਿਚਕਾਰ ਜ਼ਬਰਦਸਤ ਮੁਕਾਬਲੇ 'ਚ ਪ੍ਰਗਟ ਸਿੰਘ ਦੀ ਕਪਤਾਨੀ ਵਾਲੀ ਰੈੱਡ ਹਾਊਸ ਦੀ ਟੀਮ ਜੇਤੂ ਰਹੀ। ਇਸ ਮੌਕੇ ਕਮੇਟੀ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਨਿੰਦਰ ਸਿੰਘ ਕਲੋਟੀ, ਜਤਿੰਦਰ ਸੰਘਾ,ਵਿਕਾਸ ਬਹਿਲ, ਸੁਰਿੰਦਰ ਸਿੰਘ ਨੰਗਲ ਦਾਤਾ, ਸਰਪੰਚ ਸਾਬੀ, ਬੂਟਾ ਸਿੰਘ, ਇੰਦਰਜੀਤ ਜਾਜਾ ,ਵਿਕਾਸ ਮਰਵਾਹਾ,ਸਿਮਰਨ ਦਿਓਲ ਸਹਿਬਾਜ਼ਪੁਰ, ਰਾਕੇਸ਼ ਰਾਜਪੂਤ, ਹਰਪਾਲ ਪਾਲਾ, ਮੋਹਿਤ ਆਦਿ ਮੌਜੂਦ ਸਨ।