ਵਿਦਿਆਰਥਣਾਂ ਦੀ ਕੈਪਸਟੋਨ ਪ੍ਰੋਜੈਕਟ ਲਈ ਚੋਣ
ਪ੍ਰਤਿਸ਼ਠਿਤ ਕੈਪਸਟੋਨ ਪ੍ਰੋਜੈਕਟ ਲਈ ਐੱਚਐੱਮਵੀ ਦੀਆਂ ਵਿਦਿਆਰਥਣਾਂ ਦੀ ਹੋਈ ਚੋਣ
Publish Date: Thu, 14 May 2026 06:37 PM (IST)
Updated Date: Thu, 14 May 2026 06:39 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਪੀ.ਜੀ. ਬਾਟਨੀ ਵਿਭਾਗ ਦੀਆਂ ਐੱਮ.ਐੱਸ.ਸੀ. ਬਾਟਨੀ ਦੀਆਂ ਵਿਦਿਆਰਥਣਾਂ ਕਿਰਨ, ਪਲਕ, ਅੰਜਲੀ, ਸੁਹਾਨੀ ਤੇ ਰੀਆ ਨੇ ਡਾ. ਅੰਜਨਾ ਭਾਟੀਆ ਦੀ ਰਹਿਨੁਮਾਈ ਹੇਠ ਟੈਕਸਟਾਈਲ ਵੇਸਟ ਮੈਨੇਜਮੈਂਟ ਲਈ ਟਿਕਾਊ ਹੱਲਾਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਵੱਲੋਂ ਵੱਕਾਰੀ ਕੈਪਸਟੋਨ ਪ੍ਰੋਜੈਕਟ ਲਈ ਚੋਣ ਹਾਸਲ ਕੀਤੀ ਹੈ। ਇਸ ਪ੍ਰੋਜੈਕਟ ਤਹਿਤ ਵਿਦਿਆਰਥਣਾਂ ਨੂੰ ਸਕਾਲਰਸ਼ਿਪ, ਉਦਯੋਗਿਕ ਮਾਰਗਦਰਸ਼ਨ ਤੇ ਖੋਜ ਦਾ ਵਿਹਾਰਕ ਅਨੁਭਵ ਪ੍ਰਾਪਤ ਹੋਵੇਗਾ, ਜਿਸ ਨਾਲ ਉਹ ਵਾਤਾਵਰਣ ਲਈ ਲਾਭਕਾਰੀ ਅਤੇ ਨਵੀਂ ਸੋਚ ਵਾਲੇ ਹੱਲਾਂ ਤੇ ਕੰਮ ਕਰਨ ਯੋਗ ਬਣਨਗੀਆਂ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਡਾ. ਅੰਜਨਾ ਭਾਟੀਆ ਤੇ ਵਿਦਿਆਰਥਣਾਂ ਨੂੰ ਇਸ ਮਹੱਤਵਪੂਰਨ ਉਪਲੱਬਧੀ ਲਈ ਵਧਾਈ ਦਿੱਤੀ।