ਐੱਚਐੱਮਵੀ ਦੀਆਂ ਵਿਦਿਆਰਥਣਾਂ ਨੇ ਗੱਡੇ ਝੰਡੇ
ਐੱਚਐੱਮਵੀ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Fri, 15 May 2026 08:00 PM (IST)
Updated Date: Fri, 15 May 2026 08:00 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸਰਾਜ ਮਹਿਲਾ ਮਹਾ ਵਿਦਿਆਲਿਆ ਦੇ ਐੱਮ-ਵਾੱਕ ਕਾਸਮੈਟੋਲੋਜੀ ਸਮੈਸਟਰ ਤਿੰਨ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਗੁਰਸਿਮਰ ਕੌਰ ਅਤੇ ਰਿਧਿਮਾ ਨੇ 9.47 ਐੱਸਜੀਪੀਏ, ਸਿਮਰਨ ਅਤੇ ਅਦਿਤੀ ਨੇ 9.33 ਐਸੱਜੀਪੀਏ, ਮਾਨਯਤਾ ਕਲਸੀ ਨੇ 9.07 ਐੱਸਜੀਪੀਏ, ਵੈਸ਼ਾਲੀ ਅਤੇ ਅਦਿਤੀ ਆਹੂਜਾ ਨੇ 8.93 ਐੱਸਜੀਪੀਏ, ਉਰਵਸ਼ੀ ਨੇ 8.80 ਐੱਸਜੀਪੀਏ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਤੇ ਸਲਾਹ ਦੇਣ ਲਈ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ। ਵਿਭਾਗ ਮੁਖੀ ਮੁਕਤੀ ਨੇ ਵੀ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ।