ਐੱਚਐੱਮਵੀ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਐੱਚਐੱਮਵੀ ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Wed, 20 May 2026 06:57 PM (IST)
Updated Date: Wed, 20 May 2026 07:01 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਈਆਂ ਗਈਆਂ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਬੀ-ਵੋਕ ਬੈਂਕਿੰਗ ਐਂਡ ਫਾਈਨੈਂਸ਼ਲ ਸਰਵਿਸਿਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਬੀ-ਵੋਕ ਸਮੈਸਟਰ-1 ਦੀ ਵਿਦਿਆਰਥਣ ਰਾਧਿਕਾ ਸ਼ਰਮਾ ਨੇ 8.13 ਐੱਸਜੀਪੀਏ, ਬੀ-ਵੋਕ ਸਮੈਸਟਰ-3 ਦੀਆਂ ਵਿਦਿਆਰਥਣਾਂ ਨੰਦਿਕਾ ਤੇ ਖੁਸ਼ੀ ਰਾਣਾ ਨੇ ਕ੍ਰਮਵਾਰ 8.25 ਤੇ 8.07 ਐੱਸਜੀਪੀਏ ਪ੍ਰਾਪਤ ਕੀਤੇ ਹਨ। ਇਸ ਸ਼ਾਨਦਾਰ ਉਪਲੱਬਧੀ ਤੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਦੀ ਮਿਹਨਤ ਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਵਿਭਾਗ ਮੁਖੀ ਮੀਨੂ ਕੋਹਲੀ ਨੂੰ ਵੀ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਪੀਜੀ ਕਾਮਰਸ ਵਿਭਾਗ ਦੇ ਪ੍ਰਫੈਸਰ ਡਾ. ਮੀਨਾਕਸ਼ੀ ਦੁੱਗਲ ਮਹਿਤਾ ਵੀ ਹਾਜ਼ਰ ਸਨ।