ਐੱਚਐੱਮਵੀ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਐੱਚਐੱਮਵੀ ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Mon, 18 May 2026 06:51 PM (IST)
Updated Date: Mon, 18 May 2026 06:51 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਐੱਮਏ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਸਮੈਸਟਰ-3 ਦੀਆਂ ਵਿਦਿਆਰਥਣਾਂ ਨੇ ਉੱਚਤਮ ਐੱਸਜੀਪੀਏ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਜਸਬੀਰ ਕੌਰ ਨੇ 8.36 ਐੱਸਜੀਪੀਏ ਹਾਸਲ ਕੀਤੇ ਹਨ। ਜੋ ਕਿ ਯੂਨੀਵਰਸਿਟੀ ’ਚ ਸਭ ਤੋਂ ਜ਼ਿਆਦਾ ਐੱਸਜੀਪੀਏ ਰਹੇ। ਸਾਕਸ਼ੀ ਬਡੋਲਾ ਨੇ 8 ਐੱਸਜੀਪੀਏ ਹਾਸਲ ਕੀਤੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਤੇ ਵਿਭਾਗ ਮੁਖੀ ਡਾ. ਰਮਾ ਸ਼ਰਮਾ ਨੂੰ ਵਧਾਈ ਦਿੱਤੀ।