ਐੱਚਐੱਮਵੀ ਦੀ ਵਿਦਿਆਰਥਣ ਨੇ ਹਾਸਲ ਕੀਤੇ ਐੱਸਜੀਪੀਏ
ਐੱਚਐੱਮਵੀ ਦੀ ਵਿਦਿਆਰਥਣ ਨੇ ਸਰਵਉੱਚ ਐੱਸਜੀਪੀਏ ਹਾਸਲ ਕੀਤੇ
Publish Date: Tue, 05 May 2026 07:37 PM (IST)
Updated Date: Tue, 05 May 2026 07:38 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੀ ਐੱਮਏ ਰਾਜਨੀਤੀ ਸ਼ਾਸਤਰ ਸਮੈਸਟਰ ਪਹਿਲਾ ਦੀ ਵਿਦਿਆਰਥਣ ਭਾਵਨਾ ਚੌਹਾਨ ਨੇ ਸਰਬਉੱਚ ਐੱਸਜੀਪੀਏ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਭਾਵਨਾ ਨੇ 8.40 ਐੱਸਜੀਪੀਏ ਪ੍ਰਾਪਤ ਕੀਤੇ ਹਨ। ਉਨ੍ਹਾਂ ਭਾਵਨਾ ਨੂੰ ਵਧਾਈ ਦਿੱਤੀ। ਭਾਵਨਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਕਾਲਜ ਵਿਚ ਗੇਟਕੀਪਰ ਦੇ ਤੌਰ ’ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਐੱਸਜੀਪੀਏ ਪ੍ਰਾਪਤ ਕਰਕੇ ਆਪਣੇ ਪਰਿਵਾਰ ਦਾ ਮਾਣ ਵਧਾਇਆ ਹੈ। ਇਸ ਮੌਕੇ ਵਿਭਾਗ ਦੀ ਮੁਖੀ ਅਲਕਾ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਜੀਵਨ ਦੇਵੀ ਵੀ ਮੌਜੂਦ ਸਨ।