ਪ੍ਰਧਾਨ ਬਣਨ ’ਤੇ ਚੋਪੜਾ ਸਨਮਾਨਿਤ
ਹਿਮਾਂਸ਼ੂ ਚੋਪੜਾ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕੀਤਾ ਸਨਮਾਨਿਤ
Publish Date: Sat, 02 May 2026 08:45 PM (IST)
Updated Date: Sat, 02 May 2026 08:47 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਯਜਿਤ ਹੁਰੀਆ ਨੇ ਹਿਮਾਂਸ਼ੂ ਚੋਪੜਾ ਨੂੰ “ਵਿਕਸਿਤ ਭਾਰਤ ਜੀ ਰਾਮ ਜੀ ਸੈੱਲ, ਜਲੰਧਰ” ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਭਾਜਪਾ ਨੇਤਾ ਅਭਿਸ਼ੇਕ ਭਗਤ, ਰਾਕੇਸ਼ ਤਨੇਜਾ, ਮਨੀ ਕਪੂਰ, ਚਿਰਾਗ ਰਾਜਾ ਕ੍ਰਿਸ਼ਣਾ ਤੇ ਹੋਰ ਕਾਰਕੁਨ ਵੀ ਮੌਜੂਦ ਰਹੇ। ਹੁਰੀਆ ਨੇ ਕਿਹਾ ਕਿ ਪਾਰਟੀ ਵੱਲੋਂ ਲਿਆ ਗਿਆ ਇਹ ਫੈਸਲਾ ਕਾਬਿਲ-ਏ-ਤਾਰੀਫ਼ ਹੈ। ਹਿਮਾਂਸ਼ੂ ਚੋਪੜਾ ਸਭ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹਨ ਤੇ ਨੌਜਵਾਨ ਵਰਗ ’ਚ ਉਨ੍ਹਾਂ ਦੀ ਕਾਫੀ ਚੰਗੀ ਪੁੱਜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀਆਂ ਜਨਕਲਿਆਣਕਾਰੀ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਪਹਿਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦਿਨ-ਰਾਤ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਵੇਗਾ।