ਮਾਮਲੇ ਦੀ ਪੁੱਛਗਿਛ ਲਈ ਜਲੰਧਰ ਪੁੱਜੀ ਹਿਮਾਚਲ ਦੀ ਪੁਲਿਸ
ਹਿਮਾਚਲ ’ਚ ਦਰਜ ਹੋਏ ਮਾਮਲੇ ਦੀ ਪੁੱਛਗਿਛ ਲਈ ਜਲੰਧਰ ਪਹੁੰਚੀ ਹਿਮਾਚਲ ਪੁਲਿਸ
Publish Date: Thu, 30 Oct 2025 10:42 PM (IST)
Updated Date: Thu, 30 Oct 2025 10:42 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਹਿਮਾਚਲ ਪ੍ਰਦੇਸ਼ ਦੇ ਡਲਹੋਜੀ ’ਚ ਦਰਜ ਹੋਏ ਮਾਮਲੇ ਦੀ ਜਾਂਚ ਕਰਨ ਲਈ ਹਿਮਾਚਲ ਪੁਲਿਸ ਵੀਰਵਾਰ ਸਵੇਰੇ ਜਲੰਧਰ ਵਿਖੇ ਪੁੱਜੀ। ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਿਸੇ ਵੀਡੀਓ ਸਬੰਧੀ ਹਿਮਾਚਲ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ, ਜਿਸ ਸਬੰਧ ’ਚ ਉਨ੍ਹਾਂ ਵੱਲੋਂ ਜਲੰਧਰ ਦੇ ਚਹਾਰ ਬਾਗ ਖ਼ੇਤਰ ’ਚ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ 3 ਦੇ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਹਿਮਾਚਲ ਪੁਲਿਸ ਦੇ ਡਲਹੋਜ਼ੀ ਨਾਲ ਸਬੰਧਤ ਇਕ ਇੰਸਪੈਕਟਰ ਦੀ ਅਗਵਾਈ ਹੇਠ ਆਈ ਪੁਲਿਸ ਟੀਮ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਕ ਮਾਮਲੇ ਤਹਿਤ ਚੀਨੂੰ ਸ਼ਰਮਾ ਤੋਂ ਮਾਮਲੇ ਦੀ ਜਾਂਚ ਕਰਨ ਸਬੰਧੀ ਕਿਹਾ ਤਾਂ ਉਨ੍ਹਾਂ ਵੱਲੋ ਹਿਮਾਚਲ ਪੁਲਿਸ ਦੇ ਨਾਲ ਆਪਣੀ ਟੀਮ ਭੇਜੀ ਗਈ ਸੀ। ਇਹ ਜਾਣਕਾਰੀ ਵੀ ਮਿਲੀ ਹੈ ਕਿ ਪੁਲਿਸ ਕਈ ਘੰਟੇ ਤਕ ਮਾਮਲੇ ਦੀ ਜਾਂਚ ਕਰਨ ੳਪਰੰਤ ਰਿਪੋਰਟ ਤਿਆਰ ਕਰਕੇ ਨਾਲ ਲੈ ਗਈ ਹੈ।