ਟਰੱਕ ਵੱਜਣ ਕਾਰਨ ਹਾਈ-ਵੋਲਟੇਜ ਲਾਈਨ ਟੁੱਟੀ
ਟਰੱਕ ਨਾਲ ਟੱਕਰ ਤੋਂ ਬਾਅਦ ਹਾਈ-ਵੋਲਟੇਜ ਲਾਈਨ ਟੁੱਟੀ ਵੱਡਾ ਹਾਦਸਾ ਟਲਿਆ
Publish Date: Fri, 24 Apr 2026 09:44 PM (IST)
Updated Date: Fri, 24 Apr 2026 09:46 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੰਵਿਧਾਨ ਚੌਕ ਨੇੜੇ ਇਕ ਵੱਡਾ ਹਾਦਸਾ ਉਸ ਸਮੇਂ ਟਲ ਗਿਆ ਜਦੋਂ ਸਾਮਾਨ ਨਾਲ ਭਰਿਆ ਇਕ ਟਰੱਕ ਹਾਈ-ਵੋਲਟੇਜ ਬਿਜਲੀ ਲਾਈਨ ਨਾਲ ਟਕਰਾ ਗਿਆ। ਇਸ ਕਾਰਨ ਤਾਰ ਟੁੱਟ ਕੇ ਸੜਕ ਤੇ ਡਿੱਗ ਗਈ। ਜਾਣਕਾਰੀ ਅਨੁਸਾਰ ਟਰੱਕ ਲੁਧਿਆਣਾ ਤੋਂ ਆ ਰਿਹਾ ਸੀ। ਜਿਵੇਂ ਹੀ ਟਰੱਕ ਬੱਸ ਸਟੈਂਡ ਨੇੜੇ ਸਥਿਤ ਹੋਟਲ ਕਿੰਗ ਤੇ ਦੇਸ਼ ਭਗਤ ਹਾਲ ਵੱਲ ਮੁੜਿਆ, ਇਸ ਦੀ ਉੱਚਾਈ ਜ਼ਿਆਦਾ ਹੋਣ ਕਾਰਨ ਇਹ ਓਵਰਹੈੱਡ ਹਾਈ-ਵੋਲਟੇਜ ਲਾਈਨ ਵਿਚ ਫਸ ਗਿਆ, ਤਾਰ ਟੁੱਟ ਕੇ ਸੜਕ ਤੇ ਡਿੱਗ ਪਈ। ਲੋਕਾਂ ਨੇ ਤੁਰੰਤ ਪੁਲਿਸ ਅਤੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਿਜਲੀ ਵਿਭਾਗ ਨੇ ਤੁਰੰਤ ਇਲਾਕੇ ਦੀ ਬਿਜਲੀ ਸਪਲਾਈ ਕੱਟ ਦਿੱਤੀ। ਘਟਨਾ ਦੀ ਖ਼ਬਰ ਮਿਲਦੇ ਹੀ ਬੱਸ ਸਟੈਂਡ ਚੌਕੀ ਦੇ ਇੰਚਾਰਜ ਦਿਲਬਾਗ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ। ਪੁਲਿਸ ਨੇ ਤੁਰੰਤ ਆਵਾਜਾਈ ਨੂੰ ਕੰਟਰੋਲ ਕੀਤਾ। ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਵਾਸ਼ਿੰਗ ਮਸ਼ੀਨਾਂ ਤੇ ਹੋਰ ਉਪਕਰਣ ਲੈ ਕੇ ਜਾ ਰਿਹਾ ਸੀ। ਖੁਸ਼ਕਿਸਮਤੀ ਨਾਲ ਉਹ ਸੁਰੱਖਿਆ ਬਾਹਰ ਨਿਕਲ ਆਇਆ। ਬਿਜਲੀ ਵਿਭਾਗ ਦੀ ਇੱਕ ਟੀਮ ਮੌਕੇ ਤੇ ਮੁਰੰਮਤ ਦੇ ਕੰਮ ਵਿੱਚ ਲੱਗੀ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।