ਹੜ੍ਹ ਪੀੜਤਾ ਦੇ ਪਰਿਵਾਰਾਂ ਦੀ ਮਦਦ ਕੀਤੀ
ਗੁਰਦੁਆਰਾ ਚਾਰ ਬਗਲੌ ਸਾਹਿਬ ਮੁੰਬਈ ਵੱਲੋਂ
Publish Date: Fri, 03 Oct 2025 10:29 PM (IST)
Updated Date: Fri, 03 Oct 2025 10:30 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਗੁਰਦੁਆਰਾ ਚਾਰ ਬਗਲੌ ਸਾਹਿਬ ਮੁੰਬਈ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਜਸਪਾਲ ਸਿੰਘ ਸੂਰੀ ਤੇ ਸਕਿੰਦਰ ਸਿੰਘ ਸੂਰੀ ਦੀ ਅਗਵਾਈ ਹੇਠ ਫਿਰੋਜ਼ਪੁਰ, ਤਰਨਤਾਰਨ, ਕਪੂਰਥਲਾ ਤੇ ਅਜਨਾਲਾ ਵਿਖੇ ਸੇਵਾ ਕੀਤੀ। 2 ਸਤੰਬਰ ਤੋਂ 10 ਸਤੰਬਰ ਤੱਕ ਐਮਰਜੈਂਸੀ ਸੇਵਾ ਕੀਤੀ ਗਈ, ਜਿਸ ਵਿਚ ਕਿਸ਼ਤੀਆਂ, ਪਸ਼ੂਆਂ ਦਾ ਚਾਰਾ, ਰਾਸ਼ਨ, ਮਸ਼ੀਨਾਂ ਦੀ ਸੇਵਾ ਵੀ ਕੀਤੀ ਗਈ। ਦੂਜਾ ਪੜਾਅ 18 ਸਤੰਬਰ ਤੋਂ 24 ਸਤੰਬਰ ਤੱਕ ਅਜਨਾਲਾ ਦੇ ਪਿੰਡ ਟਿੰਬਰ ਤੇ ਅੰਮ੍ਰਿਤਸਰ ਦੇ ਪਿੰਡ ਬਹਿਲੋਲ ਕਲਾ ਦੇ ਪਿੰਡ ਦੀ ਜ਼ਮੀਨ ਨੂੰ ਪੱਧਰਾ ਕਰਨ ਲਈ ਡੀਜ਼ਲ ਖਾਦ ਤੇ ਬੀਜਾਂ ਦਾ ਪ੍ਰਬੰਧ ਕੀਤਾ, 2 ਕਿਸਾਨਾਂ ਦੀਆਂ ਧੀਆਂ ਦੇ ਵਿਆਹ ਕਰਨ ਲਈ ਨਕਦ ਰਾਸ਼ੀ ਵੀ ਦਿੱਤੀ। ਕਿਸਾਨਾਂ ਨੂੰ ਪਸ਼ੂ ਦਿੱਤੇ। ਲਗਪਗ 50 ਲੱਖ ਰੁਪਏ ਤੱਕ ਦੀ ਹੜ੍ਹ ਪੀੜਤਾਂ ਦੀ ਮਦਦ ਕੀਤੀ। ਇਸ ਸੇਵਾ ਵਿਚ ਪ੍ਰਮੁੱਖ ਤੌਰ ’ਤੇ ਜਸਪਾਲ ਸਿੰਘ ਸੂਰੀ, ਸਿਕੰਦਰ ਸਿੰਘ ਸੂਰੀ, ਗੁਰਦਿੱਤ ਸਿੰਘ, ਅਭਿਸ਼ੇਕ ਪ੍ਰਤਾਪ, ਸੁਖਜਿੰਦਰ ਸਿੰਘ, ਸੰਨੀ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।