ਮਹਾਨਗਰ ’ਚ ਜ਼ੋਰਾਂ ਨਾਲ ਮੀਂਹ ਨਾਲ ਹੋਈ ਗੜੇਮਾਰੀ, ਪੂਰਾ ਦਿਨ ਵਗਦੀ ਰਹੀ ਸਾਫ਼ ਹਵਾ
-ਘੱਟੋ-ਘੱਟ ਏਕਿਊਆਈ 11 ਤੇ
Publish Date: Sat, 04 Apr 2026 10:52 PM (IST)
Updated Date: Sun, 05 Apr 2026 04:11 AM (IST)

-ਘੱਟੋ-ਘੱਟ ਏਕਿਊਆਈ 11 ਤੇ ਵੱਧ ਤੋਂ ਵੱਧ 36 ਦਰਜ ਕੀਤਾ ਗਿਆ ਜਾਗਰਣ ਸੰਵਾਦਦਾਤਾ, ਜਲੰਧਰ : ਮਹਾਨਗਰ ’ਚ ਸ਼ਾਮ ਵੇਲੇ ਕਾਲੇ ਸੰਘਣੇ ਬੱਦਲ ਆਸਮਾਨ ਚ ਛਾ ਗਏ ਤੇ ਤੇਜ਼ ਹਵਾਵਾਂ ਦੇ ਨਾਲ ਗਰਜ ਮੀਂਹ ਨਾਲ ਗੜੇਮਾਰੀ ਹੋਈ। ਖੇਤਾਂ ’ਚ ਫਸਲ ਖੜ੍ਹੀ ਹੈ ਅਤੇ ਕਾਲੇ ਸੰਘਣੇ ਬੱਦਲਾਂ ਦੇ ਨਾਲ ਕਿਸਾਨਾਂ ਦੀ ਚਿੰਤਾ ਵੀ ਲਗਾਤਾਰ ਵਧ ਰਹੀ ਹੈ। ਹਾਲਾਂਕਿ ਇਸ ਕਾਰਨ ਹੁਣ ਤੱਕ ਕਿਸੇ ਕਿਸਮ ਦਾ ਕੋਈ ਫਸਲੀ ਜਾਂ ਹੋਰ ਨੁਕਸਾਨ ਨਹੀਂ ਹੋਇਆ ਪਰ ਤਾਪਮਾਨ ’ਚ ਬੇਸ਼ੱਕ ਬਦਲਾਅ ਵੇਖਣ ਨੂੰ ਮਿਲਿਆ, ਕਿਉਂਕਿ ਦੁਪਹਿਰ ਨੂੰ ਕੜਕਦੀ ਧੁੱਪ ਵੀ ਵੇਖਣ ਨੂੰ ਮਿਲੀ ਸੀ ਤੇ ਸ਼ਾਮ ਦੇ ਸਮੇਂ ਮੌਸਮ ’ਚ ਕਰਵਟ ਆ ਗਈ। ਮੌਸਮ ਵਿਭਾਗ ਵੱਲੋਂ 1 ਮਿ. ਮੀ. ਮੀਂਹ ਦਰਜ ਕੀਤੀ ਗਈ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਸੈਲਸੀਅਸ ਤੱਕ ਪਹੁੰਚਿਆ, ਜਦਕਿ ਘੱਟੋ-ਘੱਟ ਤਾਪਮਾਨ 15.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹੀ ਨਹੀਂ, ਦੋ ਦਿਨਾਂ ਤੋਂ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਕਾਰਨ ਇਸ ਦਾ ਅਸਰ ਸ਼ਨੀਵਾਰ ਨੂੰ ਵੀ ਦਿਖਿਆ। ਕਾਰਨ, ਘੱਟੋ-ਘੱਟ ਏਕਿਊਆਈ 11 ਤੇ ਵੱਧ ਤੋਂ ਵੱਧ 36 ਦਰਜ ਹੋਇਆ। ਦਿਨ ਭਰ ਦੀ ਬਦਲਦੀ ਸਥਿਤੀ ਦੇ ਆਧਾਰ ਤੇ ਔਸਤਨ ਏਕਿਊਆਈ 24 ਦਰਜ ਹੋਇਆ। ਮੌਸਮ ਵਿਭਾਗ ਦੇ ਅਨੁਮਾਨ ਦੀ ਗੱਲ ਕੀਤੀ ਜਾਵੇ ਤਾਂ ਐਤਵਾਰ ਤੇ ਸੋਮਵਾਰ ਨੂੰ ਅੰਸ਼ਿਕ ਬੱਦਲਾਂ ਦੇ ਨਾਲ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ ਤੇ ਤੇਜ਼ ਧੁੱਪ ਖਿੜੇਗੀ, ਜਿਸ ਕਾਰਨ ਤਾਪਮਾਨ ’ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਸਕੇਗਾ। ਇਸਦੇ ਇਲਾਵਾ 7 ਤੋਂ 9 ਅਪ੍ਰੈਲ ਤੱਕ ਫਿਰ ਤੋਂ ਮੌਸਮ ’ਚ ਬਦਲਾਅ ਆਉਣ ਦੇ ਨਾਲ ਤੇਜ਼ ਹਵਾਵਾਂ, ਥੰਡਰ ਸ਼ਾਵਰ ਦੇ ਨਾਲ-ਨਾਲ ਇੱਕ ਜਾਂ ਉਸ ਤੋਂ ਵੱਧ ਚਰਣਾਂ ’ਚ ਵਰਖਾ ਹੋ ਸਕਦੀ ਹੈ, ਜਿਸ ਲਈ ਯੈਲੋ ਅਲਟਰ ਜਾਰੀ ਕੀਤਾ ਗਿਆ ਹੈ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਵੀ ਕਹਿੰਦੇ ਹਨ ਕਿ ਮੌਸਮ ’ਚ ਇਸੇ ਮਹੀਨੇ ਦੇ ਵਿਚਕਾਰ ਤੱਕ ਲਗਾਤਾਰ ਤੇਜ਼ੀ ਨਾਲ ਬਦਲਾਅ ਹੋਣ ਦੇ ਨਜ਼ਾਰੇ ਦਿਖਾਈ ਦੇਣਗੇ, ਜਿਸ ’ਚ ਕਈ ਜਗ੍ਹਾ ਤਾਪਮਾਨ ’ਚ ਕਮੀ ਤੇ ਦੂਜੇ ਹੀ ਪਲ ’ਚ ਵਾਧਾ ਦਰਜ ਕੀਤਾ ਜਾ ਸਕੇਗਾ।