24 ਤੱਕ ਲੂ ਚੱਲਣ ਦਾ ਅਲਰਟ, ਬੁੱਧਵਾਰ ਸਭ ਤੋਂ ਵੱਧ ਗਰਮ ਦਿਨ ਰਿਕਾਰਡ
ਜਾਸ, ਜਲੰਧਰ : ਚਾਰ
Publish Date: Wed, 20 May 2026 10:34 PM (IST)
Updated Date: Wed, 20 May 2026 10:37 PM (IST)
ਜਾਸ, ਜਲੰਧਰ : ਚਾਰ ਦਿਨਾਂ ਤੋਂ ਚੱਲ ਰਹੀ ਲੂ ਦਾ ਪ੍ਰਭਾਵ ਬੁੱਧਵਾਰ ਨੂੰ ਸਭ ਤੋਂ ਵੱਧ ਦੇਖਿਆ ਗਿਆ, ਜਿਸ ਕਾਰਨ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ, ਕਿਉਂਕਿ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਇਸ ਤੋਂ ਪਹਿਲਾਂ 2024 ਤੇ 2016 ਵਿਚ 44.1 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਹਿਸਾਬ ਨਾਲ ਦੇਖੀਏ ਤਾਂ ਬੁੱਧਵਾਰ ਨੂੰ ਪਿਛਲੇ 10 ਸਾਲਾਂ ਵਿਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ 24 ਮਈ ਤੱਕ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਤਾਪਮਾਨ 45 ਡਿਗਰੀ ਜਾਂ ਇਸ ਤੋਂ ਵੱਧ ਹੋਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਜੇ ਤਾਪਮਾਨ 45 ਡਿਗਰੀ ਤੱਕ ਪੁੱਜਦਾ ਹੈ ਤਾਂ ਇਹ ਮਈ ਮਹੀਨੇ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੋਵੇਗਾ। ਕਿਉਂਕਿ ਇਸ ਤੋਂ ਪਹਿਲਾਂ ਮਈ ਮਹੀਨੇ ’ਚ 44 ਡਿਗਰੀ ਸੈਲਸੀਅਸ ਤੱਕ ਹੀ ਤਾਪਮਾਨ ਦਰਜ ਕੀਤਾ ਗਿਆ ਸੀ ਤੇ 45 ਡਿਗਰੀ ਤੱਕ ਤਾਪਮਾਨ ਸਿਰਫ਼ ਜੂਨ ਵਿਚ ਹੀ ਪੁੱਜਾ ਹੈ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ’ਚ ਹਾਲਾਤ ਕਿਵੇਂ ਰਹਿੰਦੇ ਹਨ।
ਦੂਜੇ ਪਾਸੇ, ਵਧ ਰਹੀ ਗਰਮੀ ਨੂੰ ਦੇਖਦੇ ਹੋਏ ਕੁਝ ਸਕੂਲਾਂ ਵੱਲੋਂ ਪੰਜਵੀਂ ਤੱਕ ਦੀਆਂ ਕਲਾਸਾਂ ਦੇ ਬੱਚਿਆਂ ਲਈ ਛੁੱਟੀਆਂ ਐਲਾਨਿਆਂ ਕਰ ਕੇ ਸਮਰ ਕੈਂਪ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਨਾਲ ਹੀ ਵੱਡੀਆਂ ਕਲਾਸਾਂ ਲਈ ਸਵੇਰੇ ਸਾਢੇ ਸੱਤ ਤੋਂ ਲੈ ਕੇ ਸਾਢੇ 12 ਵਜੇ ਤੱਕ ਆਪਣੇ ਪੱਧਰ 'ਤੇ ਕਲਾਸਾਂ ਲਾਉਣ ਦੀ ਐਲਾਨ ਕੀਤਾ ਗਿਆ ਹੈ। ਦਿਨ-ਬ-ਦਿਨ ਵਧ ਰਹੇ ਤਾਪਮਾਨ ਕਾਰਨ ਬਾਜ਼ਾਰ ਤੇ ਚੌਕਾਂ ਜ਼ਿਆਦਾਤਰ ਸਮੇਂ ਸੁੰਨਸਾਨ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਲੂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਲ------ਵੱਧ ਤੋਂ ਵੱਧ ਤਾਪਮਾਨ---ਘੱਟੋ-ਘੱਟ ਤਾਪਮਾਨ
2026------44.4---------25.5
2025-----43.2----------29.1
2024-----44.1--------28.4
2023-----40.5----------27.3
2022-----42----------30.1
2021-----40.4---------29.5
2020------39.5--------27.3
2019-------41.1-------29.5
2018--------39.4--------26.7
2017--------40.1---------25.4
2016---------44.1-------30.2 ਸੈਲਸੀਅਸ ਦਰਜ ਕੀਤਾ ਗਿਆ ਸੀ।