ਅਗਲੇ ਤਿੰਨ ਦਿਨਾਂ ਲਈ ਹੀਟਵੇਵ ਦਾ ਅਲਰਟ
ਜਾਸ, ਜਲੰਧਰ : ਸੋਮਵਾਰ
Publish Date: Tue, 19 May 2026 12:43 AM (IST)
Updated Date: Tue, 19 May 2026 12:45 AM (IST)
ਜਾਸ, ਜਲੰਧਰ : ਸੋਮਵਾਰ ਦੀ ਸਵੇਰ ਤੋਂ ਹੀ ਮੌਸਮ ਸਾਫ ਰਹਿਣ ਦੇ ਨਾਲ-ਨਾਲ ਸਵੇਰੇ 8 ਵਜੇ ਤੋਂ ਹੀ ਤੇਜ਼ ਧੁੱਪ ਪਰੇਸ਼ਾਨ ਕਰਨ ਲੱਗੀ ਸੀ। ਇਸ ਕਰ ਕੇ ਦੁਪਹਿਰ ਵੇਲੇ ਤਾਪਮਾਨ 42.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਹੀਟ ਵੇਵ ਵੀ ਜਾਰੀ ਰਹੀ। ਮੌਸਮ ਵਿਭਾਗ ਅਨੁਸਾਰ, ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਤੱਕ ਤਿੱਖੀ ਧੁੱਪ ਤੇ ਹੀਟ ਵੇਵ ਦੇ ਸਬੰਧੀ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਸਕਦਾ ਹੈ। ਇਸ ਸਥਿਤੀ ਵਿਚ ਹੀਟ ਸਟ੍ਰੋਕ ਹੋਣ ਦਾ ਖ਼ਤਰਾ ਵੀ ਵੱਧ ਗਿਆ ਹੈ। ਡਾਕਟਰਾਂ ਵੱਲੋਂ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਲੰਬੇ ਸਮੇਂ ਤੱਕ ਧੁੱਪ ਵਿਚ ਰਹਿਣਾ ਪਵੇ ਤਾਂ ਹਲਕੀ ਸਮੱਸਿਆ ਹੋਣ 'ਤੇ ਤੁਰੰਤ ਡਾਕਟਰੀ ਜਾਂਚ ਕਰਵਾਈ ਜਾਵੇ। ਖਾਸ ਕਰਕੇ ਬੱਚਿਆਂ, ਵੱਡਿਆਂ ਅਤੇ ਬੁਜ਼ੁਰਗਾਂ ਨੂੰ ਸੰਭਲ ਕੇ ਰਹਿਣਾ ਚਾਹੀਦਾ ਹੈ।