ਮਾਤਾ ਸ਼ਾਂਤੀ ਦੇਵੀ ਸੱਗੜ ਨੂੰ ਸ਼ਰਧਾਂਜਲੀਆਂ ਭੇਟ
ਮਾਤਾ ਸ਼ਾਂਤੀ ਦੇਵੀ ਸੱਗੜ ਨੂੰ ਭਰਪੂਰ ਸ਼ਰਧਾਂਜਲੀਆਂ
Publish Date: Thu, 23 Apr 2026 07:58 PM (IST)
Updated Date: Thu, 23 Apr 2026 08:01 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸਵ. ਬਲਵਿੰਦਰਜੀਤ ਸਿੰਘ ਸੱਗੜ ਦੀ ਪਤਨੀ, ਸਵ. ਰਾਮੇਸ਼ ਕੁਮਾਰ (ਬਿੱਟੂ ਸੱਗੜ), ਰਾਕੇਸ਼ ਕੁਮਾਰ ਸੱਗੜ ਦੇ ਮਾਤਾ ਸ਼ਾਂਤੀ ਦੇਵੀ ਸੱਗੜ ਨਮਿਤ ਵੱਖ ਵੱਖ ਆਗੂਆਂ ਨੇ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ। ਬੀਤੀ 19 ਅਪ੍ਰੈਲ ਨੂੰ ਉਹ ਸਦੀਵੀ ਵਿਛੋੜਾ ਦੇ ਗਏ ਸਨ। ਵੀਰਵਾਰ ਨੂੰ ਉਨ੍ਹਾਂ ਨਮਿੱਤ ਡੇਰਾ ਬਾਬਾ ਮੁਰਲੀ ਦਾਸ( ਸ਼ਿਵ ਮੰਦਿਰ) ਸ਼ਾਹਕੋਟ ਵਿਖੇ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਸ਼ਰਧਾਂਜਲੀ ਭੇਟ ਕਰਦਿਆਂ ਸੱਗੜ ਪਰਿਵਾਰ ਨਾਲ ਪੁਰਾਣੇ ਰਿਸ਼ਤਿਆਂ ਦੀ ਵੀ ਸਾਂਝ ਪਾਈ। ਮਾਸਟਰ ਜਤਿੰਦਰ ਪਾਲ ਸਿੰਘ ਬੱਲਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਵੀ ਮਾਤਾ ਸ਼ਾਂਤਾ ਦੇਵੀ ਨੂੰ ਸ਼ਰਧਾਂਜਲੀ ਭੇਟ ਕੀਤੀ। ਅਮਨਦੀਪ ਸੈਦਪੁਰੀ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਸੱਗੜ ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਸ਼ੋਕ ਮਤੇ ਵੀ ਪੜ੍ਹੇ ਗਏ। ਇਸ ਮੌਕੇ ਸੋਨੂੰ ਸੱਗੜ, ਜੋਨੂੰ ਸੱਗੜ, ਸੁਖਦੀਪ ਸਿੰਘ ਕੰਗ ਪੀਏ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼ਿੰਦਰਪਾਲ ਸੱਗੜ,ਹਰਪਾਲ ਸਿੰਘ ਮੈਸਨ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ ਕਾਂਗਰਸ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ ਅਕਾਲੀ ਦਲ (ਬਾਦਲ), ਜਥੇਦਾਰ ਜਸਵੀਰ ਸਿੰਘ ਸ਼ੀਰਾ, ਮਾਸਟਰ ਵਿਜੇ ਕੁਮਾਰ ਵਿੱਗ, ਅਮਿਤ ਕੁਮਾਰ ਵਿੱਗ, ਅਮਨ ਅਰੋੜਾ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜੀਆ ਐਜੂਕੇਸ਼ਨਲ ਸੁਸਾਇਟੀ, ਦਰਸ਼ਨ ਲਾਲ ਅਰੋੜਾ, ਧਰਮਿੰਦਰ ਸਿੰਘ ਰੂਪਰਾ(ਮੀਤ ਭੰਗੜਾ ਗਰੁੱਪ), ਅੰਮ੍ਰਿਤ ਲਾਲ ਕਾਕਾ ਪ੍ਰਧਾਨ ਸਵਰਗ ਆਸ਼ਰਮ ਮੋਗਾ ਰੋਡ ਸ਼ਾਹਕੋਟ, ਸੰਜੀਵ ਸੋਬਤੀ ਬੀਜੇਪੀ ਆਗੂ, ਰਿੱਕੀ ਸੋਬਤੀ, ਸੋਨੂੰ ਵਿੱਗ, ਗੁਰਮੀਤ ਸਿੰਘ ਬਜਾਜ, ਭਰਤਪਾਲ ਸੱਗੜ, ਰੁੱਦਰ ਪ੍ਰਤਾਪ ਸਿੰਘ ਸੱਗੜ, ਬੋਬੀ ਅਰੋੜਾ (ਦਿੱਲੀ), ਵਿੱਕੀ ਖੁੱਲਰ (ਸਮਰਾਲਾ) ਆਦਿ ਮੌਜੂਦ ਸਨ।