ਮਹਾਰਾਜਾ ਰਣਜੀਤ ਸਿੰਘ ਪੀਪੀਐੱਸ ਸਕੂਲ ’ਚ ਲੱਗਾ ਕੈਂਪ
ਮਹਾਰਾਜਾ ਰਣਜੀਤ ਸਿੰਘ ਪੀਪੀਐੱਸ ਸਕੂਲ ’ਚ ਹੈਲਥ ਕੇਅਰ ਕੈਂਪ ਲਗਾਇਆ
Publish Date: Thu, 14 May 2026 06:54 PM (IST)
Updated Date: Thu, 14 May 2026 06:54 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਮਹਾਰਾਜਾ ਰਣਜੀਤ ਸਿੰਘ ਪੀਪੀਐਸ ਸਕੂਲ ਵਿੱਚ ਹੈਲਥ ਕੇਅਰ ਕੈਂਪ ਲਾਇਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਦੀ ਸਿਹਤ ਜਾਂਚ ਕੀਤੀ ਗਈ। ਕੈਂਪ ਵਿੱਚ ਦੰਦਾਂ ਦੇ ਮਾਹਿਰ ਡਾ. ਕੁਲਦੀਪ ਰਾਏ, ਡਾ. ਸੰਦੀਪ ਕੁਮਾਰ, ਡਾ. ਮਾਨਸੀ, ਡਾ. ਅੰਕਿਤ ਤੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਸੇਵਾਵਾਂ ਨਿਭਾਈਆਂ। ਕੈਂਪ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਅਮ੍ਰਿਤਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਡਾਕਟਰੀ ਟੀਮਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਡਾ. ਕੁਲਦੀਪ ਰਾਏ ਨੇ ਕੈਂਪ ਦੇ ਪ੍ਰਬੰਧਾਂ ਲਈ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਬਿਮਾਰੀ ਲਈ ਟੈਸਟ ਅਤੇ ਡਾਕਟਰੀ ਸਲਾਹ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਦਵਾਈ ਲੈਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।