ਹਰਭਜਨ ਸਿੱਧੂ ਡੀਐੱਸਪੀ ਸਪੈਸ਼ਲ ਬ੍ਾਂਚ ਜਲੰਧਰ ਦੇਹਾਤ ਤਾਇਨਾਤ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਏਸੀਪੀ, ਡੀਐੱਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ, ਜਿਨ੍ਹਾਂ ਵਿਚ ਜਲੰਧਰ ਵਿਚ ਤਾਇਨਾਤ ਏਸੀਪੀ ਦੇ ਵੀ ਤਬਾਦਲੇ ਕੀਤੇ ਗਏ ਹਨ। ਇਸੇ ਤਰ੍ਹਾਂ ਪੀਪੀਐੱਸ ਵਰਿਆਮ ਸਿੰਘ ਦੀ ਥਾਂ 'ਤੇ ਡੀਐੱਸਪੀ ਹਰਭਜਨ ਸਿੰਘ ਸਿੱਧੂ ਨੂੰ ਡੀਐੱਸਪੀ ਸਪੈਸ਼ਲ ਬ੍ਾਂਚ ਜਲੰਧਰ ਦੇਹਾਤ ਤਾਇਨਾਤ ਕੀਤਾ ਗਿਆ ਹੈ।
Publish Date: Thu, 28 Oct 2021 08:57 PM (IST)
Updated Date: Thu, 28 Oct 2021 08:57 PM (IST)
ਮਨਜੀਤ ਮੱਕੜ, ਗੁਰਾਇਆ : ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਏਸੀਪੀ, ਡੀਐੱਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ, ਜਿਨ੍ਹਾਂ ਵਿਚ ਜਲੰਧਰ ਵਿਚ ਤਾਇਨਾਤ ਏਸੀਪੀ ਦੇ ਵੀ ਤਬਾਦਲੇ ਕੀਤੇ ਗਏ ਹਨ। ਇਸੇ ਤਰ੍ਹਾਂ ਪੀਪੀਐੱਸ ਵਰਿਆਮ ਸਿੰਘ ਦੀ ਥਾਂ 'ਤੇ ਡੀਐੱਸਪੀ ਹਰਭਜਨ ਸਿੰਘ ਸਿੱਧੂ ਨੂੰ ਡੀਐੱਸਪੀ ਸਪੈਸ਼ਲ ਬ੍ਾਂਚ ਜਲੰਧਰ ਦੇਹਾਤ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਡੀਐੱਸਪੀ ਹਰਭਜਨ ਸਿੰਘ ਸਿੱਧੂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਲੰਧਰ ਦੇਹਾਤ 'ਚ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਅਤੇ ਭੈੜੇ ਅਨਸਰਾਂ 'ਤੇ ਨਕੇਲ ਕੱਸੀ ਜਾਵੇਗੀ।