ਗੁਰੂ ਰਵਿਦਾਸ ਜੀ ਦੀ ਜੀਵਨੀ 'ਤੇ ਪਾਇਆ ਚਾਨਣਾ
ਪਿੰਡ ਹੇੜੀਆਂ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਸ੍ਰੀ ਗੁਰੂ ਰਵਿਦਾਸ ਜੀ ਨੌਜਵਾਨ ਸਭਾ ਹੇੜੀਆਂ, ਗ੍ਰਾਮ ਪੰਚਾਇਤ ਗੁਰਦੁਆਰਾ ਪ੍ਬੰਧਕ ਕਮੇਟੀ ਹੇੜੀਆਂ, ਪਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਦਾ 642ਵਾਂ ਪ੍ਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ
Publish Date: Wed, 06 Mar 2019 04:11 PM (IST)
Updated Date: Wed, 06 Mar 2019 04:11 PM (IST)
ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਹੇੜੀਆਂ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਸ੍ਰੀ ਗੁਰੂ ਰਵਿਦਾਸ ਜੀ ਨੌਜਵਾਨ ਸਭਾ ਹੇੜੀਆਂ, ਗ੍ਰਾਮ ਪੰਚਾਇਤ ਗੁਰਦੁਆਰਾ ਪ੍ਬੰਧਕ ਕਮੇਟੀ ਹੇੜੀਆਂ, ਪਰਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਦਾ 642ਵਾਂ ਪ੍ਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ।
ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਪ੍ਧਾਨ ਪਰਮਜੀਤ ਸਿੰਘ ਪੰਮੀ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ 'ਚ ਸੰਤ ਬਾਬਾ ਪਰਮਿੰਦਰ ਸਿੰਘ ਡੁਗਾਣਾ ਰੋਡ ਹੁਸ਼ਿਆਰਪੁਰ, ਸੰਤ ਬਾਬਾ ਮੇਹਰ ਸਿੰਘ ਬਘਾਣਾ, ਪ੍ਭਾਤ ਫੇਰੀ ਜਥਾ ਆਦਿ ਨੇ ਗੁਰਬਾਣੀ ਗੁਰਇਤਿਹਾਸ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਪ੍ਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਧਾਨ ਪਰਮਜੀਤ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ ਮੀਤ ਪ੍ਧਾਨ, ਆਤਮਾ ਰਾਮ ਹੇੜੀਆਂ, ਰੇਸ਼ਮ ਲਾਲ, ਪਰਮਜੀਤ ਸਿੰਘ, ਬਾਬਾ ਬਲਵੀਰ ਸਿੰਘ ਹੇੜੀਆਂ, ਬਲਕਾਰ ਸਿੰਘ ਕਾਲਾ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਸਤਪਾਲ ਸਿੰਘ, ਰੇਸ਼ਮ ਲਾਲ, ਸਰਪੰਚ ਪਰਮਜੀਤ ਕੌਰ ਹੇੜੀਆਂ, ਮਨਜੀਤ ਸਿੰਘ ਪਿੰਕਾ ਬਲਾਕ ਪ੍ਧਾਨ, ਗੁਰਬਚਨ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸਨ।