12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਭੋਗਪੁਰ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 07:03 PM (IST)
Updated Date: Fri, 15 May 2026 07:06 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਭੋਗਪੁਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਸਵੇਰ ਦੀ ਸਭਾ ਦੌਰਾਨ ਸਕੂਲ ਮੁਖੀ ਬਿਕਰਮ ਸਿੰਘ ਸੈਣੀ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ 87 ਵਿਦਿਆਰਥੀਆਂ ਨੇ ਪਹਿਲੀ ਡਿਵੀਜ਼ਨ ਅਤੇ 7 ਨੇ ਦੂਜੀ ਡਿਵੀਜ਼ਨ ਵਿੱਚ ਪ੍ਰੀਖਿਆ ਪਾਸ ਕੀਤੀ। ਆਰਟਸ ਸਟਰੀਮ ਵਿੱਚ ਸਿਮਰਨਪ੍ਰੀਤ ਕੌਰ ਨੇ 95.2 ਫੀਸਦੀ ਅੰਕਾਂ ਨਾਲ ਪਹਿਲਾ, ਅਮਨਜੋਤ ਕੌਰ ਨੇ 91.8 ਫੀਸਦੀ ਨਾਲ ਦੂਜਾ ਤੇ ਰਵਨੀਤ ਕੌਰ ਨੇ 90 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤੀ ਕੀਤਾ। ਕਾਮਰਸ ਸਟਰੀਮ ਵਿੱਚ ਅਮੁੱਲ ਪ੍ਰਤਾਪ ਸਿੰਘ ਨੇ 94.6 ਫੀਸਦੀ ਅੰਕਾਂ ਨਾਲ ਪਹਿਲਾ, ਜਦਕਿ ਕਿਰਨਪ੍ਰੀਤ ਨੇ 92 ਫੀਸਦੀ ਨਾਲ ਦੂਜਾ ਤੇ ਅੰਮ੍ਰਿਤ ਕੌਰ ਨੇ 88 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਸਟਰੀਮ ਵਿੱਚ ਮਨਮੀਤ ਕੌਰ ਨੇ 89.4 ਫੀਸਦੀ ਅੰਕਾਂ ਨਾਲ ਪਹਿਲਾ, ਅਮਨਪ੍ਰੀਤ ਕੌਰ ਨੇ 89 ਫੀਸਦੀ ਨਾਲ ਦੂਜਾ ਅਤੇ ਹਰਲੀਨ ਕੌਰ ਨੇ 88 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਪੰਜਾਬੀ ਵਿਸ਼ੇ ਵਿੱਚ 17 ਵਿਦਿਆਰਥੀਆਂ ਨੇ ਏ-1 ਗਰੇਡ ਪ੍ਰਾਪਤ ਕੀਤਾ, ਜਦਕਿ ਫਿਜ਼ੀਕਲ ਐਜੂਕੇਸ਼ਨ ਵਿੱਚ 16, ਇੰਗਲਿਸ਼ ਵਿੱਚ 5, ਪੋਲ ਸਾਇੰਸ ਵਿੱਚ 2, ਇਕਨੋਮਿਕਸ ਵਿੱਚ 4, ਬਿਜ਼ਨਸ ਸਟੱਡੀ ਵਿੱਚ 4, ਅਕਾਊਂਟਸ ਵਿੱਚ 3, ਮਿਊਜ਼ਿਕ ਵਿੱਚ 1, ਫਿਜ਼ਿਕਸ ਵਿੱਚ 1, ਕੈਮਿਸਟਰੀ ਵਿੱਚ 2 ਅਤੇ ਮੈਥ ਵਿੱਚ 2 ਵਿਦਿਆਰਥੀਆਂ ਨੇ ਏ-1 ਗਰੇਡ ਹਾਸਲ ਕੀਤਾ। ਇਸ ਤੋਂ ਇਲਾਵਾ ਪੰਜਾਬੀ ਵਿਸ਼ੇ ਵਿੱਚ ਤਿੰਨ ਵਿਦਿਆਰਥੀਆਂ ਅਤੇ ਪੋਲ ਸਾਇੰਸ ਵਿੱਚ ਇੱਕ ਵਿਦਿਆਰਥੀ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਸ ਮੌਕੇ ਬਿਕਰਮ ਸਿੰਘ ਸੈਣੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।