ਗੁਰੂ ਹਰਿਰਾਇ ਖ਼ਾਲਸਾ ਸਕੂਲ ਦਾ ਨਤੀਜਾ 100 ਫ਼ੀਸਦੀ
ਗੁਰੂ ਹਰਰਾਏ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ
Publish Date: Tue, 19 May 2026 07:03 PM (IST)
Updated Date: Tue, 19 May 2026 07:04 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੁਰੂ ਹਰਿਰਾਇ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ, ਦੁਸਾਂਝ ਕਲਾਂ ਦਾ 8ਵੀਂ, 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨਾਂ ਜਮਾਤਾਂ ਦਾ ਨਤੀਜਾ 100 ਫੀਸਦੀ ਰਿਹਾ। ਅੱਠਵੀਂ ਜਮਾਤ ’ਚ ਦਿਲਸ਼ਾਨ ਰਾਮ ਰੱਤੂ ਨੇ 537/600 ਅੰਕ ਪ੍ਰਾਪਤ ਕਰਕੇ ਪਹਿਲਾ, ਮਨਜੋਤ ਰਾਏ ਨੇ 470 ਅੰਕਾਂ ਨਾਲ ਦੂਜਾ ਤੇ ਗੁਰਜੋਤ ਸਿੰਘ ਨੇ 442 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। 10ਵੀਂ ਜਮਾਤ ਵਿੱਚ ਨਵਜੋਤ ਕੁਮਾਰ ਦਦਰਾਲ ਨੇ 513/650 ਅੰਕ ਲੈ ਕੇ ਪਹਿਲਾ, ਸਤਵਿੰਦਰ ਨੇ 448 ਅੰਕਾਂ ਨਾਲ ਦੂਜਾ ਅਤੇ ਆਰੀਅਨ ਨੇ 444 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। 12ਵੀਂ ਜਮਾਤ ’ਚ ਰਾਜਦੀਪ ਸਿੰਘ ਨੇ 311/500 ਅੰਕ ਲੈ ਕੇ ਪਹਿਲਾ, ਸਿੰਮੀ ਨੇ 294 ਅੰਕਾਂ ਨਾਲ ਦੂਜਾ ਅਤੇ ਮਾਨਸੀ ਨੇ 289 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ ਵੱਲੋਂ ਮਠਿਆਈ ਖੁਆ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ, ਉਪ ਪ੍ਰਧਾਨ ਤੇਜਪਾਲ ਸਿੰਘ ਦੁਸਾਂਝ, ਸਕੱਤਰ ਪ੍ਰਿੰਸੀਪਲ ਹਰੀ ਦੱਤ ਸ਼ਰਮਾ, ਮੈਨੇਜਰ ਜਸਵਿੰਦਰ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ।