ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਸਮਾਗਮ ਭਲਕੇ
ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਸਮਾਗਮ ਤਿੰਨ ਮਈ ਤੋਂ
Publish Date: Fri, 01 May 2026 07:44 PM (IST)
Updated Date: Fri, 01 May 2026 07:47 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸਿੰਘ ਸਭਾ ਗੁਰੂ ਅਮਰਦਾਸ ਨਗਰ ਨੇੜੇ ਵੇਰਕਾ ਮਿਲਕ ਪਲਾਂਟ ’ਚ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 11 ਦਿਨਾਂ ਦਾ ਸਮਾਗਮ ਭਲਕੇ ਐਤਵਾਰ ਸਵੇਰੇ ਪੰਜ ਵਜੇ ਨਗਰ ਕੀਰਤਨ ਨਾਲ ਹੋਵੇਗਾ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਸਵੇਰੇ ਪੰਜ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਪੰਜਾਂ ਦੀ ਅਗਵਾਈ ਵਿੱਚ ਆਰੰਭ ਹੋ ਕੇ ਆਸ ਪਾਸ ਦੇ ਇਲਾਕਿਆਂ ਗਰੂ ਅਮਰਦਾਸ ਨਗਰ ਐਕਟੈਨਸ਼ਨ ਪਬਲਿਕ ਸਕੂਲ ਰੋਡ, ਫਲੈਟਸ ਤੋਂ ਗੋਰੀ ਸ਼ੰਕਰ ਮੰਦਰ ਰੋਡ, ਜੀ ਟੀ. ਰੋਡ ਤੋਂ ਹੁੰਦੇ ਹੋਏ ਕਾਲੀਆ ਕਲੋਨੀ ਮੇਨ ਪਾਰਕ, ਕਾਲੀਆ ਫਾਰਮ ਗੁਰਦੁਆਰਾ ਸਾਹਿਬ, ਕਾਲੀਆ ਕਲੋਨੀ ਫੇਜ਼-2, ਗੁਰੂ ਰਾਮਦਾਸ ਨਗਰ, ਤੋਂ ਸਰਾਭਾ ਨਗਰ, ਅਸ਼ੋਕ ਵਿਹਾਰ ਮੇਨ ਰੋਡ ਤੋਂ ਮੇਨ ਸੜਕ ਤੋਂ ਹੁੰਦੇ ਹੋਏ ਬੈਂਕ ਕਲੋਨੀ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਵੇਗਾ। ਰੋਜ਼ਾਨਾ ਸ਼ਾਮ ਦੇ ਵਿਸ਼ੇਸ਼ ਸਮਾਗਮ 6.30 ਤੋਂ ਰਾਤ 9.15 ਵਜੇ ਤੱਕ ਹੋਣਗੇ। ਤਿੰਨ ਮਈ ਨੂੰ ਭਾਈ ਰਾਜਬੀਰ ਸਿੰਘ ਹਜ਼ੂਰੀ ਰਾਗੀ, ਭਾਈ ਏਕਮਜੋਤ ਸਿੰਘ, 4 ਮਈ ਨੂੰ ਭਾਈ ਸਰਬਜੀਤ ਸਿੰਘ ਖਡੂਰ ਸਾਹਿਬ ਵਾਲੇ, 5 ਮਈ ਨੂੰ ਭਾਈ ਦਲੀਪ ਸਿੰਘ ਫੱਕਰ ਪਟਿਆਲੇ ਵਾਲੇ, 6 ਮਈ ਨੂੰ ਕਥਾ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, 7 ਮਈ ਨੂੰ ਭਾਈ ਅਵਤਾਰ ਸਿੰਘ ਧਾਰੋਵਾਲੀ ਦਾ ਜੱਥਾ ਕੀਰਤਨ ਦੀ ਹਾਜ਼ਰੀ ਭਰੇਗਾ। 8 ਮਈ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਵੇਗਾ। 10 ਮਈ ਨੂੰ ਭੋਗ ਸ੍ਰੀ ਅਖੰਡ ਪਾਠ ਉਪਰੰਤ ਅੰਮ੍ਰਿਤ ਵੇਲੇ ਤੋਂ ਦੁਪਹਿਰ 3 ਵਜੇ ਤੱਕ ਵਿਸ਼ੇਸ਼ ਦੀਵਾਨ ਸਜਣਗੇ। ਇਸ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ, ਹਜ਼ੂਰੀ ਰਾਗੀ, ਭਾਈ ਦਿਲਦੀਪ ਸਿੰਘ ਲੁਧਿਆਣੇ ਵਾਲੇ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਬਲਜੀਤ ਸਿੰਘ ‘ਕਥਾਵਾਚਕ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹਾਜ਼ਰੀ ਭਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।