ਗੁਰਨੀਤ ਕੌਰ ਨੇ 95.8% ਅੰਕਾਂ ਨਾਲ ਮਾਰੀ ਬਾਜ਼ੀ
ਗੁਰਨੀਤ ਕੌਰ ਨੇ 95.8 ਫ਼ੀਸਦੀ ਅੰਕ ਲੈ ਕੇ ਕੀਤਾ ਬਿਹਤਰੀਨ ਪ੍ਰਦਰਸ਼ਨ
Publish Date: Fri, 15 May 2026 08:22 PM (IST)
Updated Date: Fri, 15 May 2026 08:24 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਸੀਬੀਐੱਸਈ ਦੀ 12ਵੀਂ ਦੀ ਪ੍ਰੀਖਿਆ ’ਚੋਂ 95.8 ਅੰਕ ਹਾਸਲ ਕਰਕੇ ਜਲੰਧਰ ਅਰਬਨ ਅਸਟੇਟ-1 ਦੀ ਰਹਿਣ ਵਾਲੀ ਵਿਦਿਆਰਥਣ ਗੁਰਨੀਤ ਕੌਰ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਗੁਰਨੀਤ ਕੌਰ ਦੀ ਮਾਤਾ ਅਰਵਿੰਦਰ ਕੌਰ ਤੇ ਪਿਤਾ ਹਰਜੀਤ ਸਿੰਘ ਆਪਣੀ ਧੀ ਵੱਲੋਂ ਹਾਸਲ ਕੀਤੇ ਅੰਕਾਂ ਤੋਂ ਕਾਫੀ ਖ਼ੁਸ਼ ਨਜ਼ਰ ਆਏ ਤੇ ਕਿਹਾ ਕਿ ਗੁਰਨੀਤ ਕੌਰ ਨੇ ਆਪਣੇ ਸਕੂਲ ’ਚੋਂ ਤੀਜਾ ਸਥਾਨ ਹਾਸਲ ਕਰਕੇ ਤੇ ਵਧੀਆ ਅੰਕ ਲੈ ਕੇ ਉਨ੍ਹਾਂ ਦਾ ਨਾਂ ਰੋਸ਼ਨ ਕੀਤਾ ਹੈ।