ਗੁਰਮਤਿ ਕਲਾਸ ’ਚ ਅਰਦਾਸ ਦੀ ਮਹਾਨਤਾ ’ਤੇ ਪਾਇਆ ਚਾਨਣਾ
ਗੁਰਮਤਿ ਕਲਾਸ ’ਚ ਅਰਦਾਸ ਦੀ ਮਹਾਨਤਾ ’ਤੇ ਪਾਇਆ ਚਾਨਣਾ
Publish Date: Sun, 10 May 2026 08:31 PM (IST)
Updated Date: Mon, 11 May 2026 04:15 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵੱਲੋ ਲਗਾਈ ਗਈ ਹਫ਼ਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਹਰਕੋਮਲ ਕੌਰ ਵੱਲੋਂ ਮੂਲਮੰਤ੍ਰ ਦਾ ਜਾਪ ਕਰ ਕੇ ਕੀਤੀ ਗਈ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਲੜਕੀਆਂ ਦੇ ਕਵੀਸ਼ਰੀ ਜਥੇ ਵੱਲੋਂ ‘ਅਰਦਾਸ’ ਵਿਸ਼ੇ ’ਤੇ ਕਵੀਸ਼ਰੀ ਰਾਹੀਂ ਹਾਜ਼ਰੀ ਭਰੀ। ਰਜਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਦੀ ਵਿਆਖਿਆ ਕਰਦਿਆ ਕਿਹਾ ਕਿ ਸਾਨੂੰ ਇਹ ਮਨੁੱਖਾ ਜੀਵਨ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਹੈ ਇਸ ਨੂੰ ਅਜਾਈ ਨਹੀਂ ਗੁਆਉਣਾ ਚਾਹੀਦਾ। ਉੱਘੇ ਸਿੱਖ ਪ੍ਰਚਾਰਕ ਤੇ ਲੇਖਕ ਸੁਖਜੀਤ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਆਪਾਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ, ਬੁਰੀ ਸੰਗਤ ਤੋਂ ਬਚੀ ਰਹੇ ਤਾਂ ਗੁਰ ਇਤਿਹਾਸ ਅਤੇ ਗੁਰਮਤਿ ਸਿਧਾਂਤਾ ਨਾਲ ਸਾਂਝ ਪਾਉਣ ਲਈ ਇਸ ਗੁਰਮਤਿ ਕਲਾਸ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ।