ਗੁਰੂ ਅਮਰਦਾਸ ਚੌਕ ’ਚ ਗੁਰਮਤਿ ਸਮਾਗਮ
ਗੁਰੂ ਅਮਰਦਾਸ ਚੌਕ ਵਿਖੇ ਗੁਰਮਤਿ ਸਮਾਗਮ ਕਰਵਾਇਆ
Publish Date: Thu, 30 Apr 2026 11:26 PM (IST)
Updated Date: Thu, 30 Apr 2026 11:28 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਮੌਕੇ ਜਲੰਧਰ ਸਿੱਖ ਯੂਥ ਕਾਫਿਲਾ ਸੰਗਠਨ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੇੜੇ ਸ੍ਰੀ ਗੁਰੂ ਅਮਰਦਾਸ ਚੌਕ ’ਚ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਸੰਤ ਬਾਬਾ ਮਨਜੀਤ ਸਿੰਘ ਬਸ਼ੀਰਪੁਰਾ ਤੇ ਇਕੱਤਰ ਹੋਈ ਸੰਗਤ ਦੁਆਰਾ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤੀ ਗਈ। ਉਪਰੰਤ ਭਾਈ ਜਸਪਾਲ ਸਿੰਘ ਅਖੰਡ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਈ। ਸਮਾਗਮ ਵਿੱਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਢਾ, ਕੌਂਸਲਰ ਪ੍ਰਭਜੋਤ ਸਿੰਘ ਸ਼ੈਰੀ ਚੱਢਾ, ਜਲੰਧਰ ਸਿੱਖ ਯੂਥ ਕਾਫਿਲਾ' ਸੰਗਠਨ ਮੈਂਬਰ ਗੋਬਿੰਦ ਪ੍ਰੀਤ ਸਿੰਘ, ਜਸਕਰਨ ਸਿੰਘ, ਰਿਪੁਦਮਨ ਸਿੰਘ, ਗੁਰਸਿਦਕ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ, ਪ੍ਰਭਗੁਣ ਸਿੰਘ, ਪ੍ਰਭਨੂਰ ਸਿੰਘ, ਅਰਸ਼ਨੀਤ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਸਿਮਰਨ ਸਿੰਘ, ਅਨੰਤਸਿਮਰ ਸਿੰਘ, ਹੈਰੀ ਨੀਲਕੰਠ, ਗੁਰਬਖਸ਼ੀਸ਼ ਸਿੰਘ, ਮਨਜੀਤ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ।