ਗੁੱਗਾ ਜਾਹਰ ਪੀਰ ਦੀ ਯਾਦ 'ਚ ਕਰਵਾਇਆ ਸਾਲਾਨਾ ਿਛੰਝ ਮੇਲਾ
ਪਿੰਡ ਭਾਮ ਵਿਖੇ ਦਰਬਾਰ ਪੀਰ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਅਸਥਾਨ 'ਤੇ ਸਾਲਾਨਾ ਿਛੰਝ ਮੇਲਾ ਕਰਵਾਇਆ ਗਿਆ ਇਸ ਮੌਕੇ ਪ੍ਰਧਾਨ ਦੇਸ ਰਾਜ ਨੇ ਦੱਸਿਆ ਕਿ ਸਭ ਤੋਂ ਪਹਿਲਾ ਗੁੱਗਾ ਜਾਹਰ ਪੀਰ ਜੀ ਪੂਜਾ ਅਰਚਨਾ ਕੀਤੀ ਗਈ। ਉਪਰੰਤ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿਚ ਸਾਲਾਨਾ ਿਛੰਝ ਮੇਲਾ ਕਰਵਾਇਆ ਗਿਆ। ਇਸ ਮੇਲੇ ਦੌਰਾਨ
Publish Date: Fri, 03 Sep 2021 04:27 PM (IST)
Updated Date: Fri, 03 Sep 2021 04:27 PM (IST)
ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਭਾਮ ਵਿਖੇ ਦਰਬਾਰ ਪੀਰ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਅਸਥਾਨ 'ਤੇ ਸਾਲਾਨਾ ਿਛੰਝ ਮੇਲਾ ਕਰਵਾਇਆ ਗਿਆ ਇਸ ਮੌਕੇ ਪ੍ਰਧਾਨ ਦੇਸ ਰਾਜ ਨੇ ਦੱਸਿਆ ਕਿ ਸਭ ਤੋਂ ਪਹਿਲਾ ਗੁੱਗਾ ਜਾਹਰ ਪੀਰ ਜੀ ਪੂਜਾ ਅਰਚਨਾ ਕੀਤੀ ਗਈ। ਉਪਰੰਤ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿਚ ਸਾਲਾਨਾ ਿਛੰਝ ਮੇਲਾ ਕਰਵਾਇਆ ਗਿਆ। ਇਸ ਮੇਲੇ ਦੌਰਾਨ ਇਲਾਕੇ ਭਰ ਤੋਂ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਦੱਸਿਆ ਕਿ ਪੱਟਕੇ ਦੀ ਕੁਸ਼ਤੀ ਗੁਲਜਾਰ ਗੜ੍ਹਸ਼ੰਕਰ ਅਤੇ ਬੱਗਾ ਲਾਲਪੁਰ ਵਿਚਕਾਰ ਕਰਵਾਈ ਗਈ। ਜਿਸ ਵਿਚ ਗਲਜਾਰ ਗੜ੍ਹਸ਼ੰਕਰ ਪਹਿਲਵਾਨ ਜੇਤੂ ਰਿਹਾ। ਇਸ ਮੌਕੇ ਮੁੱਖ ਮਹਿਮਾਨ ਸਰਪੰਚ ਪਰਵਿੰਦਰ ਸਿੰਘ ਭਾਮ, ਗੁਰਪ੍ਰਰੀਤ ਸਿੰਘ ਭਾਮ ਸੀਨੀਅਰ ਕਾਂਗਰਸ਼ੀ ਲੀਡਰ ਨੇ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਸ ਰਾਜ ਮਲਹਾਰ, ਮਨਜੀਤ ਸਿੰਘ ਮਲਹਾਰ, ਗੁਰਦੀਪ ਸਿੰਘ ਪੰਚ, ਸਤਪਾਲ ਸਿੰਘ ਬਿੱਟੂ, ਨੰਬਰਦਾਰ ਪਵਨ ਕੁਮਾਰ, ਮੋਹਣ ਲਾਲ, ਸੋਹਣ ਲਾਲ, ਅਵਤਾਰ ਚੰਦ ਪੱਪੂ, ਪ੍ਰਗਟ ਸਿੰਘ, ਅਜੈ ਕੁਮਾਰ, ਰਜਿੰਦਰ ਸਿੰਘ ਮਲਹਾਰ, ਪਿ੍ਰੰਸ, ਰਾਹਲ, ਰੋਹਿਤ, ਸਾਹਿਲ ਕੁਮਾਰ, ਸੂਰਜ, ਲਾਡੀ ਮਾਨ ਜਾਗਣਵਾਲ, ਭੋਲੂ ਭਾਮ, ਲਾਡੀ ਚਿੱਤੋ ਆਦਿ ਹਾਜ਼ਰ ਸਨ।